ਸੋਹਣੀ ਮਹੀਂਵਾਲ

ਰਸੂਲ ਦੀ ਸਿਫ਼ਤ (ਨਅਤ)

ਦੂਜੀ ਨਅਤ ਆਖਾਂ ਨਬੀ ਪਾਕ ਤਾਈਂ,
ਜੈਂਦੇ ਸ਼ਾਨ ਕੁਰਾਨ ਨਜ਼ੂਲ ਹੋਇਆ ।
ਅਹਦ ਨਾਲ ਹੋਇਆ ਇਕ ਜ਼ਾਤ ਅਹਿਮਦ,
ਜਿਸ ਰਾਤ ਵਸਾਲ ਵਸੂਲ ਹੋਇਆ ।
ਨਬੀ ਔ ਅਦਨੇ ਕੋਲੋਂ ਹੈ ਅਕਬਰ,
ਵਿਚ ਖ਼ਾਸ ਜਨਾਬ ਕਬੂਲ ਹੋਇਆ ।
ਫ਼ਜ਼ਲ ਸ਼ਾਹ ਪਰਵਾਹ ਕੀ ਉੱਮਤਾਂ ਨੂੰ,
ਜਿਨ੍ਹਾਂ ਪੁਸ਼ਤ ਪਨਾਹ ਰਸੂਲ ਹੋਇਆ ।