ਸੱਸੀ ਪੰਨੂੰ

ਸੱਸੀ ਸਣੇ ਸਹੇਲੀਆਂ

ਸੱਸੀ ਸਣੇ ਸਹੇਲੀਆਂ, ਆਈ ਰੰਗਮਹਿਲ
ਪੰਨੂੰ ਹੋਤ ਨਾ ਸਕਿਆ, ਝਾਲ ਸੱਸੀ ਦੀ ਝੱਲ
ਪਰ ਕਰ ਲਾਏ ਹਾਫ਼ਜ਼ਾ, ਦੋਂਹ ਨੈਣਾਂ ਦੇ ਫੁੱਲ
ਭੰਨ ਸੰਜੂ ਹੂੰ ਨਿਕਲੇ, ਬਣਿਆ ਕਲੇਜਾ ਸੱਲ