ਸੱਸੀ ਪੰਨੂੰ

ਕਰਿਹੋਂ ਸੁਣੇ ਚਰਵਾਹਿਆਂ

ਕਰਿਹੋਂ ਸੁਣੇ ਚਰਵਾਹਿਆਂ, ਕਰ ਵਿਦਿਆ ਘਰ ਜਾਣ
ਜਾਲ਼ ਆਈ ਨਾਲ਼ ਧੱਬਿਆਂ, ਲਾਜ ਸ਼ਾਹਾਂ ਦੀ ਖਾਣ
ਜੰਮਦੀ ਪਾਲ਼ੀ ਧੋਬੀਆਂ, ਮਾਂ ਪਿਓ ਮੇਰੇ ਨਾਹਣ
ਮਸਤਕ ਲਿਖੇ ਲੇਖ ਨੂੰ, ਮੁੜ ਕੀ ਪੁੱਛੋ ਤਾਣ