ਸੱਸੀ ਪੰਨੂੰ

ਪੰਨੂੰ ਮਾਉ ਸਾਹਮਣਾ

ਪੰਨੂੰ ਮਾਉ ਸਾਹਮਣਾ, ਸੱਦ ਬਹਾਇਆ ਆਨ
ਭਰ ਕੇ ਨਜ਼ਰ ਨਿਗਾਹ ਕਰ, ਡਿਠੋਸ ਸ਼ੇਰ ਜਵਾਨ
ਤ੍ਰਿਖੇ ਨੈਣ ਕਟਾਰੀਆਂ, ਬਿਰਹੋਂ ਚੜ੍ਹਾਏ ਸਾਨ
ਧੁੱਪੇ ਡਿੱਠੀ ਲਸਕਨਦੜੀ, ਬਿਜਲੀ ਮਹਿ ਅਸਮਾਨ