ਬਾਰਾ ਮਾਂਹ

ਚਿੱਤਰ ਚਾਹ ਵਿਸਾਖ ਨੂੰ ਵਸਲ ਲੋੜਾਂ,
ਚੜ੍ਹਿਆ ਜੇਠ ਜਾਨੀ ਮੇਰਾ ਪਾਰ ਗਿਆ
ਹਾੜ ਹਾੜੇ ਘੱਤਾਂ ਸਾਵਣ ਸਵਾਂ ਨਾਹੀਂ,
ਭਾ ਦਿਉਂ ਭੌ ਲਗਾਇਕੇ ਯਾਰ ਗਿਆ
ਅੱਸੂ ਵਗਣ ਆਂਸੂ ਕੱਤਕ ਕੌਣ ਕਿਤੇ,
ਮੱਘਰ ਮੁੱਕ ਰਹੀਆਂ ਸੋਹਣਾ ਯਾਰ ਗਿਆ
ਪੋਹ ਪਵਾਂ ਕੀਕਰ ਮਾਘ ਮਾਹੀ ਬਾਝੋਂ,
ਫੱਗਣ ਫੂਕ ਹਿਦਾਇਤ ਨੂੰ ਸਾੜ ਗਿਆ