ਚੜ੍ਹਦੇ ਚੇਤ ਨਹੀਂ ਘਰ ਜਾਣੀ ਰੋ ਰੋ ਆਹੀਂ ਮਾਰਾਂ ਮੈਂ
ਫੁੱਲਿਆ ਬਾਗ਼ ਪੱਕੇ ਸਭ ਮੇਵੇ ਕਿਸਦੀ ਨਜ਼ਰ ਗੁਜ਼ਾਰਾਂ ਮੈਂ

ਝੁਕ ਰਹੇ ਡਾਲ਼ ਨਹੀਂ ਵਿਚ ਮਾਲੀ ਬੁਲਬੁਲ ਵਾਂਗ ਪੁਕਾਰਾਂ ਮੈਂ
ਜੇ ਘਰ ਯਾਰ ਹਿਦਾਇਤ ਆਵੇ ਅੰਬ ਅਨਾਰ ਉਤਾਰਾਂ ਮੈਂ