ਮਾਘ ਮਹੀਨਾ ਮਾਹੀ ਬਾਝੋਂ ਜੋ ਕੁਛ ਮੈਂ ਸੰਗ ਬੀਤੀ ਜੇ
ਸ਼ਾਲਾ ਦੁਸ਼ਮਣ ਨਾਲ਼ ਨ ਹੋਵੇ ਜਿਹੀ ਵਿਛੋੜੇ ਕੀਤੀ ਜੇ

ਕੋਹਲੂ ਵਾਂਗਰ ਜਾਨ ਤੱਤੀ ਦੀ ਪੇੜ ਇਸ਼ਕ ਨੇ ਲੀਤੀ ਜੇ
ਜਾਣੇ ਉਹ ਇਹ ਗੱਲ ਹਿਦਾਇਤ ਜ਼ਹਿਰ ਇਸ਼ਕ ਜਨ ਪੀਤੀ ਜੇ