ਚੜ੍ਹਦੇ ਸਾਵਣ ਮੀਂਹ ਬਰਸਾਉਣ ਸਈਆਂ ਪੀਂਘਾਂ ਪਾਈਆਂ ਨੀ
ਕਾਲ਼ੀ ਘਟਾ ਸਿਰੇ ਪਰ ਮੇਰੇ ਜ਼ਾਲਮ ਇਸ਼ਕ ਝੜਾਈਆਂ ਨੀ

ਬਿਜਲੀ ਚਮਕੇ ਬਿਰਹੋਂ ਵਾਲੀ ਨੈਣਾਂ ਝੜੀਆਂ ਲਾਈਆਂ ਨੀ
ਸੌਖਾ ਇਸ਼ਕ ਹਿਦਾਇਤ ਦੱਸੇ ਇਸ ਵਿਚ ਸਖ਼ਤ ਬੁਲਾਈਆਂ ਨੀ