ਚੜ੍ਹਿਆ ਕੱਤਕ ਕੰਤ ਨਾ ਆਇਆ ਮੈਂ ਹੁਣ ਭਾਲਣ ਜਾਵਾਂਗੀ
ਦੇਸ ਬਦੇਸ ਫਿਰਾਣਗੀ ਭੌਂਦੀ ਜੋਗੀ ਭੇਸ ਬਣਾਵਾਂਗੀ

ਗੇਰੂ ਨਾਲ਼ ਰੰਗਾ ਨਗੀ ਕੱਪੜੇ ਕੰਨ ਵਿਚ ਮੰਦਰਾਂ ਪਾਵਾਂਗੀ
ਸੱਸੀ ਵਾਂਗ ਹਿਦਾਇਤ ਮੈਂ ਭੀ ਥਲ ਵਿਚ ਜਾਨ ਗੁਆਵਾਂਗੀ