ਮੱਘਰ ਮਾਰ ਮੁਕਾਇਆ ਮੈਨੂੰ ਹੱਡ ਵਿਛੋੜੇ ਗਾਲੇ ਨੀ
ਸਾਡੀ ਵੱਲੋਂ ਕਿਉਂ ਚਿੱਤ ਚਾਇਆ ਉਸ ਪਿਆ ਮਤਵਾਲੇ ਨੀ

ਅੱਗੇ ਰਾਤ ਕਹਿਰ ਦੀ ਲੰਮੀ ਉੱਤੋਂ ਪੇ ਗਏ ਪਾਲੇ ਨੀ
ਜਾਨੀ ਕੋਲ਼ ਹਿਦਾਇਤ ਨਾਹੀਂ ਲਾਵਾਂ ਅੱਗ ਸਿਆਲੇ ਨੀ