ਛੱਤਾਂ ਪਈਆਂ ਟੀਨ ਦਿਆਂ

ਛੱਤਾਂ ਪਈਆਂ ਟੀਨ ਦਿਆਂ
ਸਦਰਾਂ ਵੇਖੋ ਜੈਨ ਦਿਆਂ

ਪੈਸਾ ਧੇਲਾ ਬੋਲਣ ਦਾ
ਗੱਲਾਂ ਬਾਤਾਂ ਦੇਣ ਦਿਆਂ

ਵੰਨ ਸੱੋਨੇ ਸੱਪਾਂ ਨੂੰ
ਚਸਾਂ ਇਕੋ ਬੀਨ ਦਿਆਂ

ਚੋਲਾ ਹਾਲੇ ਪਾਟਾ ਨਈਂ
ਫ਼ਿਕਰਾਂ ਪਈਆਂ ਸੀਨ ਦਿਆਂ

ਖੱਦਰ ਵਰਗੇ ਲੋਕਾਂ ਨੂੰ
ਆਸਾਂ ਮੋਰਾ ਕੈਨ ਦਿਆਂਂ

ਠੰਢੇ ਸੀਤ ਸਿਆਲਾਂ ਨੂੰ
ਅੱਗਾਂ ਲੱਗੀਆਂ ਪੀਣ ਦਿਆਂ