ਮੇਰੇ ਦਿਲ ਵਿਚ ਤੇਰਾ ਖ਼ਿਆਲ ਵੀ ਨਹੀਂ

ਮੇਰੇ ਦਿਲ ਵਿਚ ਤੇਰਾ ਖ਼ਿਆਲ ਵੀ ਨਹੀਂ
ਏ ਮੇਰੀ ਸੋਚਦਾ ਕਮਾਲ ਵੀ ਨਹੀਂ

ਨਾਮੁਰਾਦਾਂ ਦੀ ਪੂਰੀ ਪੇ ਜਾਵੇ
ਮੈਨੂੰ ਲਗਦਾ ਏ ਅਗਲੇ ਸਾਲ ਵੀ ਨਹੀਂ

ਜਿਵੇਂ ਉਹ ਰਾਤ ਮੈਂ ਗੁਜ਼ਾਰੀ ਏ
ਕਿਸੇ ਵੱਡੇ ਵੀ ਨਹੀਂ ਤੇ ਬਾਲ ਵੀ ਨਹੀਂ

ਕਾਗ਼ਜ਼ਾਂ ਤੇ ਚਰੀਠ ਮਾਰੀ ਏ
ਏ ਗ਼ਜ਼ਲ ਵੀ ਨਹੀਂ ਗ਼ਜ਼ਾਲ ਵੀ ਨਹੀਂ