ਢੋਲ ਸੰਮੀ

ਪੈਰੋਂ ਖੋਲ ਤੁੜਾਈ ਰੱਸੀ ਆਪ ਗਏ ਨੱਠ ਓਵੇਂ

ਪੈਰੋਂ ਖੋਲ ਤੁੜਾਈ ਰੱਸੀ ਆਪ ਗਏ ਨੱਠ ਓਵੇਂ
ਬਾਹਰ ਸ਼ਹਿਰ ਥੀਂ ਚੁੱਪ ਚੁਪਾਤੇ ਨਿਕਲ ਗਏ ਉਹ ਦੋਵੇਂ

ਸ਼ਹਿਰੋਂ ਬਾਹਰ ਕਿਨਾਰਾ ਕਰਕੇ ਓਹਲਾ ਮਿਲ ਟਿਕਾਣਾ
ਲੱਗੇ ਕਰਨ ਸਲਾਹਵਾਂ ਭੁੱਖੇ ਜੋ ਕੁਛ ਵਕਤ ਵਹਾਨਾ

ਤੋਤਾ ਕਹਿੰਦਾ ਤੋਂ ਸੁਣ ਮਾਈ ਮੈਂ ਹੁਣ ਆਪੋ ਜਾਵਾਂ
ਢੂੰਢਾਂ ਸ਼ਹਿਰ ਜ਼ਮੀਨ ਦੇ ਅੰਦਰ ਪਹੁੰਚ ਲੱਗੇ ਲੈ ਆਵਾਂ

ਤੂੰ ਜਾ ਸੌਂਪ ਖ਼ੁਦਾ ਨੂੰ ਨਾਲੇ ਨਾ ਕਰ ਗਿਰਿਆ ਜ਼ਾਰੀ
ਬਾਦਸ਼ਾਹਾਂ ਦੁੱਖ ਪੈਂਦੇ ਆਏ ਸੁਣੀਆਂ ਇਤਨੀ ਵਾਰੀ

ਇਹ ਤਕਦੀਰ ਇਮਾਮਾਂ ਅਤੇ ਦੇਖ ਜਿਉਂ ਕਿਉਂ ਆਈ
ਤਰਸ ਮਰੇ ਬਿਨ ਪਾਣੀ ਠੰਢੇ ਤੂੰ ਕਿਉਂ ਰੋਵੇਂ ਮਾਈ

ਸਬਰ ਕਰੀਂ ਤਕ ਸ਼ੁਕਰ ਇਲਾਹੀ ਮਨ ਰਜਾ ਰੱਬਾਨੀ
ਕਰੀਮ ਬਖ਼ਸ਼ ਛੱਡ ਖ਼ਿਆਲ ਅਜਿਹਾ ਨਾ ਕਰ ਤੂਲ ਕਹਾਣੀ