ਲੋਕ ਮਾਰੇ ਮਾਰੇ ਫਿਰਦੇ ਹਨ
ਹੈਂ ਜੀ ਹੈਂ ਜੀ ਕਰਦੇ ਹਨ
ਅੰਨ੍ਹੇਰਿਆਂ ਨੁੱਕਰਾਂ ਚ ਬਹਿੰਦੇ ਹਨ
ਉਨ੍ਹਾਂ ਨੂੰ ਦੱਸਿਆ ਜਾਂਦਾ ਹੈ
ਕਿ ਉਹ ਦੇਵਤੇ ਦੇ ਪੈਰਾਂ ਚੋਂ ਜੰਮਦੇ ਨੇਂ
ਸ਼ਕਤੀ ਮਾਰੀ ਮਾਰੀ ਫਿਰਦੀ ਹੈ
ਅੱਖਾਂ ਤੋਂ ਅੱਖੀਆਂ ਝੱਲਦੀ ਹੈ
ਨੀਵੀਆਂ ਪਾ ਪਾ ਤੁਰਦੀ ਹੈ
ਸ਼ਕਤੀ ਆਪਣੇ ਡੌਲਿਆਂ ਨੂੰ
ਲੱਤਾਂ ਨੂੰ
ਕੰਮ ਦੇ ਸੰਦ ਸਮਝਦੀ ਹੈ
ਏਦੋਂ ਵੱਧ ਕੁੱਝ ਨਹੀਂ
ਉਨ੍ਹਾਂ ਤੋਂ ਲੁਕਾਇਆ ਜਾਨਦਏ
ਕਿ ਉਹ ਸਭ ਦਰਾਵੜ ਸਨ