ਹੀਰ ਵਾਰਿਸ ਸ਼ਾਹ

ਬਖ਼ਸ਼ ਲਿਖਣੇ ਵਾਲਿਆਂ ਜਮਲਯਾਂ ਨੂੰ

ਬਖ਼ਸ਼ ਲਿਖਣੇ ਵਾਲਿਆਂ ਜਮਲਯਾਂ ਨੂੰ
ਪਿੜ ਹੁਣ ਵਾਲਿਆਂ ਕਰੀਂ ਅਤਾ ਸਾਈਂ

ਸੁਣਨ ਵਾਲਿਆਂ ਨੂੰ ਬਖ਼ਸ਼ ਖ਼ੁਸ਼ੀ ਦੌਲਤ
ਰੱਖੀਂ ਜ਼ੌਕ ਤੇ ਸ਼ੌਕ ਦਾ ਚਾ ਸਾਈਂ

ਰੱਖੀਂ ਸ਼ਰਮ ਹਯਾ ਤੋਂ ਜਮਲਯਾਂ ਦਾ
ਮਿੱਟੀ ਮੁਠ ਹੀ ਦੇਈਂ ਲੰਘਾ ਸਾਈਂ

ਵਾਰਿਸ ਸ਼ਾਹ ਤਮਾਮੀਆਂ ਮੋਮਿਨਾਂ ਨੂੰ
ਦੇਈਂ ਦੀਨ ਈਮਾਨ ਲੁਕਾ ਸਾਈਂ