ਵਾਰਿਸ ਸ਼ਾਹ
1722 – 1798

ਵਾਰਿਸ ਸ਼ਾਹ

ਵਾਰਿਸ ਸ਼ਾਹ

ਵਾਰਿਸ ਸ਼ਾਹ ਇੱਕ ਪੰਜਾਬੀ ਸ਼ਾਇਰ ਸਨ ਜੋ ਆਪਣੇ ਸਭ ਤੋਂ ਵੱਡੇ ਕੰਮ, ਹੀਰ ਵਾਰਿਸ ਸ਼ਾਹ, ਕਰ ਕੇ ਜਾਣੇ ਜਾਂਦੇ ਨੇਂ। ਵਾਰਿਸ ਸ਼ਾਹ ਦੀ ਹੀਰ ਨੂੰ ਪੰਜਾਬੀ ਕਲਾਸਿਕੀ ਅਦਬ ਦਾ ਇੱਕ ਸ਼ਾਹਕਾਰ ਮੰਨਿਆ ਜਾਂਦਾ ਏ। ਵਾਰਿਸ ਸ਼ਾਹ ਦੀ ਸ਼ਾਇਰੀ ਪੰਜਾਬੀ ਜ਼ਬਾਨ, ਬੋਲਚਾਲ, ਅਤੇ ਅਖਾਣਾਂ ਦਾ ਇਕ ਖ਼ਜ਼ਾਨਾ ਏ। ਉਨ੍ਹਾਂ ਦਾ ਪੰਜਾਬੀ ਰਹਿਤਲ ਅਤੇ ਰਹਿਣ ਸਹਿਣ ਦਾ ਨਕਸ਼ਾ ਅਜੇ ਤੀਕਰ ਸਭ ਤੋਂ ਵੱਖਰਾ ਏ। ਉਨ੍ਹਾਂ ਨੇ ਪੰਜਾਬੀ ਜ਼ਬਾਨ ਅਤੇ ਸ਼ਾਇਰੀ ਦਾ ਜੋ ਰੰਗ ਬਣਾਇਆ ਉਹ ਉਨ੍ਹਾਂ ਤੋਂ ਬਾਅਦ ਕਿਸੇ ਤੋਂ ਦੁਬਾਰਾ ਨਾ ਹੋ ਸਕਿਆ।

ਵਾਰਿਸ ਸ਼ਾਹ ਕਵਿਤਾ

ਹੀਰ ਵਾਰਿਸ ਸ਼ਾਹ