ਛਪ ਗਈ ਏ ਮੇਰੀ ਗ਼ਜ਼ਲ ਦੀ ਕਿਤਾਬ

ਛਪ ਗਈ ਏ ਮੇਰੀ ਗ਼ਜ਼ਲ ਦੀ ਕਿਤਾਬ
ਤੇਰੇ ਨਾਂ ਮੇਰੇ ਹੰਝੂਆਂ ਦਾ ਹਿਸਾਬ

ਵੇਖ ਲੈ ਮੋਰ ਦੇ ਪਰਾਂ ਦੇ ਰੰਗ
ਵੇਖ ਲੈ ਨਚਦਾ ਸੁਨਹਿਰੀ ਖ਼ਾਬ

ਬਾਗ਼ ਵਿਚ ਹਸਕੇ ਦਸ ਰਹੀ ਏ ਤ੍ਰੇਲ
ਨਾਲ ਈ ਰੋ ਰਿਹਾ ਏ ਕੋਈ ਗੁਲਾਬ

ਖੋਲ੍ਹ ਬੂਹਾ ਸਵੇਰ ਦੀ ਅੱਖ ਦਾ
ਸ਼ਾਮ ਦੇ ਹੋਂਠ 'ਤੇ ਸਜਾ ਮਤਾਬ

ਰਾਤ ਲੰਘੀ ਜ਼ਫ਼ਰ ਕਿਆਮਤ ਦੀ
ਸਿਰ ਤੇ ਫੇਰ ਆ ਖਲਾ ਦਿਨ ਦਾ ਅਜ਼ਾਬ