ਧਰਤੀ ਸੁਪਨੇ ਵੇਖ ਰਹੀ ਸੀ ਕਲ ਸਹਿਰਾ ਦੇ ਵਾਂਗੂੰ ਚਾਰ ਚੁਫੇਰੇ ਹੱਸਿਆ ਕੋਈ ਅੱਜ ਦਰਿਆ ਦੇ ਵਾਂਗੂੰ ਵਗਦੇ ਪਾਣੀ ਦੇ ਮੱਥੇ 'ਤੇ ਸੂਰਜ ਟਿੱਕਾ ਲਾਇਆ, ਰੁੱਤ ਨੇ ਜ਼ਖ਼ਮਾਂ ਉੱਤੇ ਰੱਖੇ ਹੱਥ ਦਵਾ ਦੇ ਵਾਂਗੂੰ ਹਰਿਆਲੀ ਦੀ ਚੁੰਨੀ ਉੱਤੇ ਖ਼ੁਸ਼ਬੂ ਅੱਖਰ ਪਾਏ, ਲੰਘ ਗਿਆ ਏ ਕੋਲੋਂ ਕੋਈ ਤੇਜ਼ ਹਵਾ ਦੇ ਵਾਂਗੂੰ ਅਪਣੀ ਅਪਣੀ ਬੋਲੀ ਦੇ ਵਿਚ ਪੰਛੀ ਗੱਲਾਂ ਕਰਦੇ, ਨਵੀਂ ਸਵੇਰ ਦੇ ਬੁੱਲ੍ਹਾਂ ਉੱਤੇ ਹਰਫ਼ ਦਆ ਦੇ ਵਾਂਗੂੰ ਚਰਖੇ ਦੀ ਘੂਕਰ ਦੇ ਉੱਤੇ ਲੋਕ ਧਮਾਲਾਂ ਪਾਉਂਦੇ, ਵਿੱਚ ਤ੍ਰਿੰਝਣਾਂ ਕੁੜੀਆਂ ਹੱਸੀਆਂ ਨਵੀਂ ਕਪਾਹ ਦੇ ਵਾਂਗੂੰ