ਅੱਖ ਵਿਚ ਮਿੱਟੀ ਪਾਈ ਜਾਓ

ਅੱਖ ਵਿਚ ਮਿੱਟੀ ਪਾਈ ਜਾਓ ਪਾਈ ਜਾਓ
ਮੁਲਕ ਨੂੰ ਰਲ ਮਿਲ ਖਾਈ ਜਾਓ

ਲੱਸੀ ਸਿਹਤ ਲਈ ਚੰਗੀ ਸ਼ੈ ਏ
ਦੁੱਧ ਵਿਚ ਪਾਣੀ ਪਾਈ ਜਾਓ

ਯੂਨੀਵਰਸਿਟੀ ਪੜ੍ਹਨ ਏ ਜਾਣਾ
ਦੋ ਦੋ ਘੰਟੇ ਨ੍ਹਾਈ ਜਾਓ

ਦੋ ਤਿੰਨ ਵਾਲ਼ ਨੇਂ ਸਿਰ ਤੇ ਰਹਿ ਗਏ
ਫ਼ਿਰ ਵੀ ਕੰਘੀ ਵਾਈ ਜਾਓ

ਦਿਲ ਦੇ ਬੂਹੇ ਕੁੜੀਆਂ ਲਈ ਨੇਂ
ਇੱਕ ਇੱਕ ਕਰਕੇ ਆਈ ਜਾਓ