ਵੇਖ ਕੇ ਮੈਨੂੰ ਹੱਸ ਨਾ ਜਾਊਵੇ

ਵੇਖ ਕੇ ਮੈਨੂੰ ਹੱਸ ਨਾ ਜਾਵੇ
ਨਾਗਣ ਵਾਂਗੂੰ ਡੱਸ ਨਾ ਜਾਵੇ

ਥੋੜਾ ਈ ਅੱਖ ਮਟੱਕਾ ਚੰਗਾ
ਪੂਰੀ ਪੂਰੀ ਬੱਸ ਨਾ ਜਾਵੇ

ਤੇਰੇ ਅੱਗੇ ਬਹਿ ਕੇ ਪੀਤੀ
ਚਾਅ ਮੱਕੀ ਪਰ ਚੱਸ ਨਾ ਜਾਵੇ

ਏਡਾ ਛੋਟਾ ਕੱਪ ਦੇ ਦਿੱਤਾ
ਚਾਅ ਦੇ ਅੰਦਰ ਰੁੱਸ ਨਾ ਜਾਵੇ

ਮਿਕ ਅਪ ਕਰਕੇ ਮਿਲਦੀ ਰਹੀ ਤੋਂ
ਵੇਖੀਂ ਆਸ਼ਿਕ ਨੱਸ ਨਾ ਜਾਵੇ