ਖੋਜ

ਨਾਂ ਮੇਰਾ ਸੁਹੇਲ

ਨਾਂਅ ਮੇਰਾ ਮਾਪਿਆਂ ਨੇ, ਰੱਖਿਆ ਸੁਹੇਲ ਏ। ਹਾਕੀ-ਫੁੱਟਬਾਲ, ਮੇਰੀ ਮਰਜ਼ੀ ਦਾ ਖੇਲ੍ਹ ਏ। ਰਹਿੰਨਾ ਮੈਂ ਲਾਹੌਰ ਵਿਚ ਜਿਹੜਾ ਮਸ਼ਹੂਰ ਏ। ਧੁੰਮ ਇਹਦੀ ਦੁਨੀਆ 'ਚ, ਪਈ ਦੂਰ-ਦੂਰ ਏ। ਜੇ ਕਦੀ ਘਰ ਦਾ ਮੈਂ ਰਾਹ ਭੁੱਲ ਜਾਨਾ ਵਾਂ। ਉਸੇ ਵੇਲੇ ਪਾਪਾ ਨੂੰ, ਮੈਂ ਫੋਨ 'ਤੇ ਬੁਲਾਨਾ ਵਾਂ। ਨੰਬਰ ਮੇਰੇ ਫੋਨ ਦਾ, ਤੁਸੀਂ ਵੀ ਨੋਟ ਕਰ ਲਵੋ। ਹੋ ਸਕੇ ਤਾਂ ਕਿਸੇ ਵੇਲੇ, ਯਾਦ ਮੈਨੂੰ ਕਰ ਲਵੋ। ਛੇ, ਅੱਠ, ਪੰਜ, ਸਿਫਰ, ਡਬਲ ਛੇ, ਨੌਂ। ਇਹ ਚੇਤੇ ਰੱਖਣਾ, ਮੈਂ ਜਾਨਾ ਛੇਤੀ ਸੌਂ।

See this page in:   Roman    ਗੁਰਮੁਖੀ    شاہ مُکھی
ਅਸ਼ਰਫ਼ ਸੁਹੇਲ Picture

ਅਸ਼ਰਫ਼ ਸੁਹੇਲ ਲਾਹੌਰ ਤੋਂ ਤਾਅਲੁੱਕ ਰੱਖਦੇ ਨੇਂ ਤੇ ਬਾਲਾਂ ਲਈ ਪੰਜਾਬੀ ਅਦਬ ਦੇ ਵਾਧੇ ਵਾਸਤੇ ...

ਅਸ਼ਰਫ਼ ਸੁਹੇਲ ਦੀ ਹੋਰ ਕਵਿਤਾ