ਗਲੀ ਅਸੀ ਚੰਗੀਆ ਆਚਾਰੀ ਬੁਰੀਆਹ

ਗਲੀ ਅਸੀ ਚੰਗੀਆ ਆਚਾਰੀ ਬੁਰੀਆਹ
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ
ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ
ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ
ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ
ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ

ਹਵਾਲਾ: ਆਖਿਆ ਬਾਬਾ ਨਾਨਕ ਨੇ, ਐਡੀਟਰ ਸ਼ਫ਼ਕਤ ਤਨਵੀਰ ਮਿਰਜ਼ਾ

ਉਲਥਾ

We are good at talking, but our actions are bad. Mentally, we are impure and black, but outwardly, we appear white. We imitate those who stand and serve at the Lord's Door. They are attuned to the Love of their Husband Lord, and they experience the pleasure of His Love. They remain powerless, even while they have power; they remain humble and meek. O Nanak, our lives become profitable if we associate with them.

ਉਲਥਾ: S. S. Khalsa