701 "ਜੇ ਤੂੰ ਚੱਲੀਂ ਲੈ ਚੱਲ ਅਸਾਨੂੰ , ਬੇਲਾ ਖਾਵਣ ਆਇਆ ਇਸ ਵੈਰਾਗ , ਅਸਾਂ ਜੀਵਨ ਮੁਸ਼ਕਿਲ , ਜਿਉਂ ਕੀ ਸੁੱਖ ਪਾਇਆ ਨਾ ਤੂੰ ਧੀਦੋ ਨਾ ਹੀਰ ਅਸਾਂ ਥੇ , ਚੱਲ ਜਦੇ ਤੁਧ ਭਾਈਆ ਆਖ ਦਮੋਦਰ ਨਾ ਰਹਸਾਓਂ , ਕਿਆ ਥੀਆ ਜੇ ਤੁਧ ਵਲਾਿਆ" 702 "ਸਨ ਹੱਸੀ ! ਮੈਂ ਕੀਕਰ ਜਾਲੀਂ , ਬੇਲਾ ਮੈਨੂੰ ਖਾਂਦਾ ਹੀਰੇ ਨਾਲ਼ ਮਨੀ ਰਲ਼ ਗਈ ਆ , ਇਸ ਬਣ ਮੈਂ ਕੀਕਣ ਰਹਿੰਦਾ ਉਕਤ ਵਾਰ ਵਿਖਾ ਹਾਂ ਸਲੇਟੀ , ਮੇਰਾ ਜੀ ਸੋ ਚਾਹੁੰਦਾ ਹੱਸੀ ਆਖ , ਮੈਂ ਡਿਠੇ ਬਾਝੋਂ , ਮੂਲ ਵੈਰਾਗ ਨਾ ਲਾਹੁੰਦਾ" 703 "ਚੱਲ ਚਲਾਏ ਉਇ ਸਾਨੂੰ ਨਾਲੇ , ਅਸੀਂ ਹੁਣ ਰਹਿੰਦੀਆਂ ਨਾਹੀਂ ਜਿਹੀ ਆਪਣੀ ਪੇੜ ਸੁੰਜਾਨੀ , ਸਾਡੀ ਭੀ ਜਾਣ ਤੋ ਆਈਂ ਆਖ ਜੁਲਿਆਆਂ ਕੀਕਰ ਮੀਆਂ , ਤੋਂ ਤਾਂ ਰਹਿੰਦਾ ਨਾਹੀਂ ਆਖ ਦਮੋਦਰ ਰਹਿਣ ਔਖੇਰਾ, ਤੋਂ ਲੈ ਚੱਲ ਨਾਲ਼ ਅਸਾਹੀਂ " 704 ਜੇ ਰਾਂਝਾ ਵੇਖੇ ਹਨ ਨਾ ਮੂਲੇ , ਤਾਂ ਉਸ ਰਹਿਣ ਸੁਣਾਇਆ ਨਾਲ਼ ਨਾ ਆਉਣ ਹੋਵੇ ਮੈਂਡੇ , ਕਿਸਮਤ ਪੀਲ ਚਲਾਇਆ ਸਹੇਲੀਆਂ ਸਭਨਾਂ ਚੋਰੀ ਛਣਾ , ਰਾਂਝੇ ਕਾਨ ਮੰਗਾਇਆ ਆਖ ਸੁਣਾ ਸਰੋਦ ਅਸਾਨੂੰ , ਹੱਸੀ ਇਉਂ ਦਿਸਾਇਆ 705 ਘਣ ਬੰਬੀਹਾ ਰਾਂਝੇ ਵਾਹਿਆ , ਕਿਹਾ ਰਾਗ ਉਠਾਇਆ ਪਸੂ , ਪਰਿੰਦੇ ,ਸ਼ੀਂਹ ਤੇ ਚਿਤਰੇ , ਸਭ ਤਮਾਸ਼ੇ ਆਇਆ ਗਈ ਆ ਸਿੱਧ , ਸਿਆਲੀਂ ਹੈਰਤ , ਜਣ ਕਹੀਂ ਸ਼ਰਾਬ ਪਵਾਇਆ ਆਖ ਦਮੋਦਰ ਰਾਂਝਾ ਅਤੇ ਵੇਲੇ , ਜੋਤੀ ਚਾੜ੍ਹ ਸਿਧਾਇਆ 706 ਸਹਿਤੀ ਦਾ ਗੁਰਾਂ "ਸੁਹਾਵਾ", ਧੀਦੋ ਤਿਥੇ ਆਇਆ ਚੋਖੀ ਠੌਰ ਗਰਾਓਂ ਡਿਠੋਸ , ਮੁਲਖ ਬਹੁੰ ਖ਼ੁਸ਼ ਆਇਆ ਅੱਗੇ ਸ਼ਹਿਰ ਖੇੜਿਆਂ ਦਾ ਤੁਰੇ ਕੋਹ , ਇਹੋ ਦਲ ਨੂੰ ਭਾਈਆ ਨਹੀਂ ਜ਼ਰੂਰ , ਲਿਖੇ ਨਹੀਂ ਦੇਣੇ , ਕਰ ਮਸਲਤ ਧੂਆਂ ਪਾਇਆ 707 ਬੈਠਾ ਜਾ ਦਰਿਆ ਦੀ ਕਧੀ , ਤਿਥੇ ਆਸਣ ਲਾਇਆ ਕਰ ਕਰ ਮਸਲਤ ਘਣ ਫਹੋੜੀ , ਧੋਈਂ ਕਾਰਨ ਧਾਇਆ ਅੱਗੇ ਰਾਣੀ ਸਹਿਤੀ ਬੈਠੀ , ਤਿਸ ਨੂੰ ਨਜ਼ਰੀ ਆਇਆ ਆਖ ਦਮੋਦਰ ਫ਼ਿਕਰ ਕਰੇਂਦੀ , ਸੂਰਜ ਧਰਤੀ ਆਇਆ 708 ਧੂਆਂ ਮੇਲ਼ ਬੁੱਧੂ ਈ ਜੋਗੀ , ਕਿਸ ਤੋਂ ਆਖ ਚੁਆਇਆ ਸਹਿਤੀ ਆਖ ਹੈਰਾਨ ਥੀ ਆਈ, ਜਾਂ ਤਿਸ ਨਜ਼ਰੀ ਆਇਆ ਆਈ ਚੱਲ ਚੋਅਉਣ ਧੂਆਂ , ਤਾਂ ਇਹ ਆਖ ਸੁਣਾਇਆ ਆਖ ਦਮੋਦਰ ਸਹਿਤੀ ਜੋਗੀ , ਤਾਂ ਮੂੰਹ ਮੱਥਾ ਲਾਇਆ 709 "ਕੱਤ ਵਿਹੂਣਾ ਜੋਗੀ ਹੋਇਆ?"ਤੇਥੋਂ ਸੁਖ਼ਨ ਪਛੀਨਦੀ ਮੂੰਹ ਮਹਿਤਾਬ , ਅੱਖੀਂ ਬਲਣ ਮਸ਼ਾਲਾਂ , ਵਾਹ ਜਵਾਨੀ ਤੀਂ ਦੀ ਜੀਂ ਕੁੰਡ ਦੇ ਸਿੱਧਾਯੋਂ ਬਾਹਰ , ਫਟਮ ਮਾਊਂ ਜਈਨਦੀ" ਆਖ ਦਮੋਦਰ ਸਹਿਤੀ ਪਿੱਛੇ , ਦਸ ਜੋਗੀ ! ਸਦਕੇ ਵੀਨਦੀ 710 "ਉੱਤੋਂ ਝੜਿਆ , ਧਰਤ ਪਛਾੜਿਆ, ਮੇਰਾ ਕੋਈ , ਕਥਾਉਂ ਨਾਹੀਂ ਨਾ ਕੋਈ ਲੋਹ , ਨਾ ਤਕੀਆ ਮੈਂਡਾ , ਕਿਹੜੀ ਗੱਲ ਅਖਾਈਂ ਦਰ ਦਰਵੇਸ਼ਾਂ ਮੰਗਣ ਮਾਲਈ ! ਕੋਈ ਇੱਜ਼ਤ ਦੇਵੇ ਨਾਹੀਂ ਜੇ ਕੋਈ ਅੱਗਾ ਪਿੱਛਾ ਹੋਵਮ , ਤਾਂ ਤੈਨੂੰ ਆਖ ਸੁਣਾਈਂ "