ਹੀਰ

ਸਫ਼ਾ 57

561
"ਅਸਾਂ ਕੁਨੀਨ ਸੁਣਿਆ ਖ਼ਾਣਾ! ਵੀਰ ਤੁਸਾਡਾ ਆਇਆ
ਇਸੇ ਵਾਰੀ ਸਹੀ ਸੱਚ ਮਾਜ਼ਮ , ਭਾਈ ਫੁੱਟ ਵਿਆਇਆ
ਵੱਡਾ ਨਾਉਂ ਸੋ ਕੀਤਾ ਗੱਲ ਦਾ, ਜਾਂ ਉਸ ਚਾਕ ਸਦਾਇਆ"
ਸੁਣੋ ਸਾਉ ! ਗੱਲ ਕਰਨ ਨੂੰ , ਸਭ ਮਹਾਜਨ ਆਇਆ

562
ਤਾਂ ਤਾਹਿਰ ਸਨ ਮੰਦੀ ਭਾਨੀ , ਜਾਂ ਉਸ ਇੰਜ ਸੁਣਾਇਆ
" ਜਲੌ ਪੱਲਾ ਹੱਛਾ ਕਿਰਿਆਆਂ , ਮੁਦਈ ਹਜ਼ਾਰੇ ਆਇਆ"
ਵੀਰ , ਵੜਾਇਚ , ਹੋਏ ਇਕੱਠੇ , ਮੇਲ਼ਾ ਦਾਰੇ ਆਇਆ
ਆਖ ਦਮੋਦਰ ਰਾਂਝੇ ਡਿਠੇ , ਦਿਲ ਵਿਚ ਭਲਾ ਨਾ ਪਾਇਆ

563
ਤਦੋਂ ਵੜਾਇਚ ਬੋਲ ਅਲਾਇਆ , ਆਖਿਓਸ ਧੀਦੋ ਤਾਈਂ
"ਤੈਂਡੀ ਵਾਰੀ ਮਾਜ਼ਮ ਸਵਾ, ਗੱਲ ਕਪੀਵਸ ਨਾਹੀਂ
ਨਾ ਲਾਈਕ ਜਿਹੜੀਆਂ ਗੱਲਾਂ ਹੋਵਣ , ਧਾਈ ਕਿਰਿਆਆਂ ਤੋ ਆਈਂ
ਨਾ ਹੋਂਦੋਂ ਤੋਂ ਕਦੀ ਅਜਿਹਾ , ਜੋ ਕਢੀਂ ਨਾਉਂ ਭਰ ਆਈਂ "

564
"ਸੁਣੋ ਭਾਈ! ਤੁਸਾਂ ਕੀ ਦਿੱਲ ਵਿਚ , ਸਖ਼ਤ ਜ਼ਬਾਨ ਕਰੇਂਦੇ
ਆਪਣਾ ਮੁੱਦਾ ਕਿਹੋ ਅਸਾਨੂੰ , ਜੋ ਆਏ ਵਿਖਾਲੀ ਦਿੰਦੇ
ਬੇ ਤਕਸੀਰ ਅਲਾਐਵ ਮੰਦਾ, ਅਸੀਂ ਗੁਜ਼ਾਰ ਕਰੇਂਦੇ
ਆਖ ਦਮੋਦਰ ਆਪਣਾ ਮਤਲਬ ਕਿਉਂ ਨਹੀਂ ਜ਼ਾਹਰ ਕਰੇਂਦੇ "

565
"ਅਸਾਂ ਤੁਧ ਨਾਲ਼ ਕੰਮ ਨਾ ਕੋਈ , ਮੂੰਹ ਵੇਖਣ ਨੀਸੇ ਆਏ
ਆਪਣੀ ਗ਼ਰਜ਼ ਹਜ਼ਾਰਾ ਡਿੱਠਾ , ਮਾਜ਼ਮ ਅਸੀਂ ਫਹਾਏ
ਹੱਕੇ ਵਿਆਹ ਹੱਕੇ ਲੜ ਹੱਛਾ , ਦਿਓ ਜਵਾਬ ਸੁਣਾਏ
ਆਖ ਦਮੋਦਰ ਜ਼ਿਆਰਤ ਤੈਂਡੀ , ਅਸੀਂ ਨਹੀਂ ਸੋ ਆਏ"

566
"ਜਾਓ ਵਿਆਹ ਕਰੋ ਜਿੱਤ ਭਾਵੇ , ਮੈਂ ਦਾਵੀ ਕੋਈ ਨਾਹੀਂ
ਭੋਈਂ , ਨਈਂ ਦੇ ਖ਼ਾਵੰਦ ਨੀਸੇ , ਧੋਈਂ ਸਥਿਰ ਸਾਈਂ
ਫਿਰ ਫਿਰ ਆ ਕੇ ਜ਼ਿਆਰਤ ਦਿਓ , ਸਾਡੇ ਆਉਣ ਤਾਈਂ
ਆਖ ਦਮੋਦਰ ਅਸਾਂ ਤੁਸਾਂ ਨਾਲ਼ , ਦਾਵੀ ਕੋਈ ਨਾਹੀਂ "

567
ਧੁਰ ਸ਼ਾਹਿਦ ਉਠ ਚਲੇ ਸਾਉ , ਥੀਏ ਉਦਾਸ ਤੋ ਆਈਂ
ਛਿੱਕੇ ਤੰਗ ਤਿਆਰੀ ਕਿਤ, ਰਾਹੀ ਹੋਵਣ ਤਾਈਂ
ਤਾਹਿਰ ਵਾਗ ਆਨ ਹੱਥ ਪਾਇਆ, ਲੈ ਗਿਆ ਨੱਪ ਉਥਾਈਂ
ਆਖ ਦਮੋਦਰ ਉੱਦਮ ਕੀਤਾ , ਖਾਣੇ ਵਾਨੇ ਤਾਈਂ

568
"ਟੱਕਰ ਖਾ ਕਰ ਚੜ੍ਹੀਵ ਭਾਈ ! ਤਾਹਿਰ ਜ਼ਾਹਰ ਆਏ
ਜੀਵਨ ਖ਼ਾਨ ਬਹਾਦਰ ਸੂਰਾ , ਗੱਲ ਵਿਚ ਪਲੋ ਪਾਏ
"ਨੀਸੇ ਨੋਖ ਚਿਰੋਕੇ ਸਕੇ , ਵਾਨੋ ਵਾਂਗ ਅਨਿਆਏ"
ਆਖ ਦਮੋਦਰ ਖ਼ਾਣਾਂ ਤਾਈਂ , ਜਿਊਣ ਸੁਖ਼ਨ ਸੁਣਾਏ

569
"ਗੱਲ ਅਸਾਡੀ ਸੁਣੋ ਖ਼ਾਣਾਂ ! ਸਕੇ ਅਸੀਂ ਤਸਾਨਹੀਂ
ਅੱਗੇ ਸਾਕ ਬਹੁਤੇਰੇ ਹੋਏ , ਅੰਨੇ ਸੋ ਵਾਣ ਨਿਆਈਂ
ਖ਼ਾਣਾਂ ! ਤਾਹਿਰ ਦਾ ਬੇਟਾ ਇਹੋ, ਕਰੋ ਕੰਮ ਅਦਾਈਂ "
ਆਖ ਦਮੋਦਰ ਖ਼ਾਨ ੁੱਜੀਵਨ ਆਖੇ "ਇਉਂ ਲੱਜ ਰਹਿੰਦੀ ਨਾਹੀਂ "

570
"ਜੇ ਹਿੱਕ ਮੋਇਆ, ਕਿ ਕਮਲਾ ਥੀਆ , ਤਿਸ ਪਿੱਛਾ ਕੀਚੇ ਨਾਹੀਂ
ਪਿਆ ਸੋ ਭੱਠ , ਨਾ ਕੀਚੇ ਪਿੱਛਾ, ਜਾਵਣ ਦੇ ਤਣਾ ਹੈਂ
ਨੀਸੂ ਨੋਖ , ਚਿਰੋਕੇ ਸਕੇ, ਇੰਨੇ ਸੋ ਵਾਣ ਨਿਆਈਂ
ਆਖ ਦੋ ਮੁਦ੍ਰ ਗੜਬੜ ਅਸੀਂ ਪਾਈ ਕੇਹੀ ਪੁੱਛ ਤਸਾਹੀਂ "