ਹੀਰ

ਸਫ਼ਾ 70

691
"ਕੀ ਤੋਂ ਅੰਨ੍ਹਾ? ਕੀ ਗੰਗਾ ਡੋਰਾ? ਮੂੰਹੋਂ ਬੁਲੇਂਦਾ ਨਾਹੀਂ
ਇਹੇ ਕੌਣ ਸਿਆਣਾ ਜੋਗੀ ? ਮੂੰਹ ਬੱਧਾ ਫਿਰੇ ਕੁ ਆਈਂ ?
ਕੀ ਤੂੰ ਸਿਹਰੀ ? ਕੀ ਚੁੱਪ ਕੱਤਿਆ , ਬੱਝ ਸਿੱਕਾ ਹਾਂ ਨਾਹੀਂ "
ਆਖ ਦੋ ਮੁਦ੍ਰ ਕਾਹਲ਼ ਹੋਈਆਂ , ਵਿਹਲਾ ਦਸ ਅਸਾਹੀਂ

692
ਫਿਰ ਮਾਲ਼ਾ ਹੱਥ ਲੀਤੀ ਜੋਗੀ, ਮਣਕੇ ਪਰਤ ਸੁਟੀਂਦਾ
ਕਾਵੜ ਨਾਲ਼ ਕਰੇ ਸਭ ਸ਼ਾ ਰੁੱਤ , ਮੂੰਹੋਂ ਨਾ ਮੂਲ ਅਲੀਂਦਾ
ਲਾਪ ਜਵਾਰ ਦਵਾ ਹਾਂ ਤੈਨੂੰ , ਕਿਉਂ ਨੀਹੇ ਸੌਣ ਸੁਣੀਂਦਾ
ਆਖ ਅਸਾਂ ਸੱਚ, ਦੇ ਸੁਨੇਹਾ , ਫਿਰ ਫਿਰ ਹੱਥ ਮਰੀਨਦਾ

693
ਤਾਂ ਕੁੜੀਆਂ ਬੋਲ ਸੁਨੇਹੇ ਦਿੱਤੇ , ਪਿੱਛੋਂ ਜੋਗੀ ਆਇਆ
ਆਈ ਵਾਊ ਉਭੇ ਦੀ ਅਸਾਂ , ਤੁਸਾਂ ਮੁਸ਼ਕ ਨਾ ਆਇਆ?
ਡਿਠੋ ਸਹੀ , ਸਨਜਾਨ ਪਛਾਤਾ, ਹੋਰ ਸੌ ਨਹੀਂ , ਕਰ ਪਾਇਆ
ਹੱਸੀ ਆਖਿਆ ਜੋਗੀ ਨੀਹੇ , ਇਹ ਆਪ ਰੰਝੇਟਾ ਆਇਆ

694
ਜਾਣ ਸਨਝਾਤਾ , ਸਭਨਾਂ ਸਈਆਂ, ਗਈਆਂ ਚਿੰਮੜ ਤੋ ਆਈਂ
ਸਹੀ ਸੱਚ ਜਾਤੋ ਨੇਂ ਧੀਦੋ , ਮੂੰਹੋਂ ਬੁਲੇਂਦਾ ਨਾਹੀਂ
ਕੋਈ ਪੈਰੀਂ ਕੋਈ ਹੱਥੀਂ , ਕੋਈ ਜੰਘਾਂ , ਕੋਈ ਬਾਹੀਂ
ਕੋਈ ਪਿੱਛੇ , ਕੋਈ ਅੱਗੇ , ਕੋਈ ਵੇਖਣ ਤਾਈਂ
ਆਖ ਦਮੋਦਰ ਕੇਹੀ ਰੌਂਸ , ਜਣ ਮੰਗਣ ਮੂਹੋ ਮਾਹੀ

695
ਪੁੱਛਣ ਦੁੱਖ , ਹਕੀਕਤ ਆਖਣ , ਰੋਵਣ ਕੱਢਣ ਆਹੀਂ
"ਅਸਾਂ ਵਿਸਾਰ ਬੈਠੋਂ , ਸੰਨ ਸਾਹਿਬ , ਚਿੱਤ ਆਈਆਂ ਨਾਹੀਂ ?
ਜੋਗੀ ਹੋਰ ਨਾ ਕੇਤੂ ਫੇਰਾ, ਅਸੀਂ ਉਹੋ ਆ ਤਿੰਨ ਆਹੀਂ"
ਆਖ ਦਮੋਦਰ ਨੱਪ ਆਨਦੋਨੀਂ , ਜਿਥੇ ਟਾਹਲੀ ਧੂਆਂ ਆਹੀ

696
ਚਿਰੀਂ ਵਿਛੁੰਨੀਆਂ , ਦੁੱਖ ਫੂ ਲੈਂਦੀਆਂ, ਬਹੁਤ ਵੈਰਾਗ ਕੇਤੂ ਨੇਂ
ਦੁੱਖ ਪੁਰਾਣੇ ਜ਼ਾਹਰ ਕੀਤੇ ਆਨੀਂ , ਧੀਦੋ ਬੇ ਬਿਹੇਵ ਨੇਂ
ਮਜਲਿਸ ਰੱਜ ਕੀਤੀ ਸਿਆਲੀਂ , ਇਹੋ ਫ਼ਿਕਰ ਕੇਤੂ ਨੇਂ
ਆਖ ਦਮੋਦਰ ਸਹੀ ਸਿਆਲੀਂ , ਰਾਂਝੇ ਨੂੰ ਆਖਿਓ ਨੇਂ

697
"ਹੋਵੇ ਹੁਕਮ ਅਖ਼ਾਹਾਂ ਤੈਨੂੰ , ਜੇ ਤੈਂਡੇ ਮਨ ਭਾਵੇ
ਜਾਲ਼ ਉਥਾਈਂ , ਗੋਇਲ ਕੀਚੇ, ਆ ਤਿਨ ਆਖ ਸੁਣਾਵੇ
ਉਹੋ ਬੀੜੀ ਤੇ ਉਹੋ ਬੇਲਾ , ਆ ਤਿੰਨ ਪਲ਼ ਪਾਵੇ
ਆਖ ਦਮੋਦਰ ਜਾਲ਼ ਉਥਾਈਂ , ਅਸਾਂ ਬਹੁਤ ਹਿੱਤਾਵੇ

698
"ਸਨ ਹੱਸੀ ! ਮੈਂ ਕੀਕਰ ਜਾਲੀਂ , ਇਹ ਦਿਲ ਲਗਦਾ ਨਾਹੀਂ
ਹੀਰੇ ਬਾਝੋਂ , ਕੱਲ੍ਹ ਹਨੇਰਾ , ਕੁੱਝ ਦਸੀਂਦਾ ਨਾਹੀਂ
ਰੋਗ ਰੋਗ ਦੇ ਵਿਚ ਹੀਰ ਸਮਾਣੀ , ਹੋਰ ਨਾ ਕੁ ਅਸ਼ਨਾਈ
ਆਖ ਹੱਸੀ , ਵੇਂਦਾ ਹਾਂ ਖੀੜੀਂ , ਕੀ ਭਾਵੇ ਖਸਮੇ ਤਾਈਂ "

699
"ਸਨ ਭੇਦੁ ! ਹਿੱਕ ਅਰਜ਼ ਅਸਾਡੀ , ਕੱਤ ਕੌਂ ਅੱਗੇ ਵੇਂਦਾ?
ਤੂੰ ਉਹੋ ਰਾਂਝਾ ਤੇ ਅਸੀਂ ਉਹੋ ਕੁੜੀਆਂ , ਕਿਉਂ ਨਹੀਂ ਗੱਲ ਮਨੀਂਦਾ
ਬਹੁਤ ਉਡੀਕ ਤੁਸਾਡੀ ਮੀਕੋਂ , ਹਨ ਨੇਹੀਂ ਰਹਿਣ ਕਰੇਂਦਾ
ਆਖ ਦਮੋਦਰ ਨਹੀਂ ਤਾਂ ਆ ਤਿੰਨ ਨਾਲੇ ਤੇਰੇ ਵੇਂਦਾ"

700
"ਸਨ ਹੱਸੀ ! ਸਿਰ ਰੱਖ ਤਲ਼ੀ ਤੇ , ਮੈਂ ਹੀਰੇ ਧਰ ਆਇਆ
ਜਿਉਂਦੇ ਜੀ , ਮੈਂਡੀ ਤਾਂਘ ਤੇਰੇ ਵੱਲ ਹੁਣ ਮੈਂ ਆਪੇ ਆਇਆ
ਵੱਸ ਨਾ ਮੈਂਡਾ ਚਲੇ ਅਦਾਈਂ , ਹੁਕਮੀ ਪਕੜ ਚਲਾਇਆ
ਕੀਕਣ ਰਿਹਾਂ ਸਿਆਣੀ ਹੱਸੀ ਚਿੱਤ ਸਿਆਲ਼ੀ ਹੀਰ ਫਹਾਿਆ"