ਹੀਰ

ਸਫ਼ਾ 72

711
"ਵੱਡਾ ਫ਼ਕੀਰ , ਤਪਸੀ ਵੱਡਾ ,ਤੋਂ ਮੀਕੋਂ ਨਜ਼ਰੀ ਆਇਆ
ਤੈਂਡੇ ਸਦਕੇ ਕੀਤੀ ਜੋਗੀ, ਧੂਆਂ ਹੱਥ ਉਠਾਇਆ
ਹੋਈ ਮੈਂ ਰਾਜ਼ੀ , ਦਰਸ਼ਨ ਦਿੱਤੂ, ਬਖ਼ਤ ਅਸਾਡੇ ਆਇਆ
ਤਦੋਂ ਫ਼ਕੀਰੀ ਕਿੱਥੇ ਧੂਰੀ ਆ , ਜੋ ਲੁਡਣ ਜੋਗ ਮਰ ਈਆ"

712
ਧੋਈਂ ਵੈਟ ਸੁਟਾਈ ਧੀਦੋ , ਲੜ ਕਰ ਕਾਵੜ ਆਇਆ
"ਤਾਣੇ ਦੇਈਂ ਫ਼ਕੀਰਾਂ ਤਾਈਂ , ਅਸਾਂ ਨਾ ਇਹੋ ਭਾਈਆ"
ਫੇਰ ਮਸਾਂ ਨਿਭਾਇਆ ਧੂਆਂ , ਸਹਿਤੀ ਜੋਗੀ ਜੋਗ ਚੁਆਇਆ
"ਤਦੋਂ ਫ਼ਕੀਰੀ ਕਿੱਥੇ ਧੂਰੀ ਆ, ਜੋ ਸਿਰਤੇ ਟਿਮ ਚਾਇਆ?"

713
ਫਿਰ ਸੌ ਧੋਈਂ ਵੇਟੀ ਧੀਦੋ, ਕਾਵੜ ਬਹੁਤ ਕਰੇਂਦਾ
"ਮੰਦੇ ਸੁਖ਼ਨ ਅਲਾਈਂ ਅਸਾਂ , ਇਹ ਮਨ ਰੂਸ ਧਰੇਂਦਾ
ਅਸਾਂ ਕੀ ਲੱਗੇ ਇਨ੍ਹਾਂ ਗਾਹਲੀਂ , ਜੇ ਕੋਈ ਬੁਰਾ ਅਲੀਇਨਦਾ"
ਆਖ ਦਮੋਦਰ ਨਾਲ਼ ਕਾਵੜ ਦੇ , ਧੋਈਂ ਚਾ ਵਗੀਨਦਾ

714
"ਭਲੀ ਭਲੀ , ਮਹੀਂ ਫ਼ਕੀਰਾ , ਮੰਦਾ ਸੁਖ਼ਨ ਅਲਾਇਆ
ਆਪੇ ਮੇਲ ਬਹਾਇਉਸ ਸਹਿਤੀ , ਸੁਣ ਵੇ ਘੋਲ਼ ਘੁਮਾਇਆ
ਬੇ ਤਕਸੀਰ ਤੋਂ ਡਾਢੇ ਮੈਨੂੰ , ਐਂਵੇਂ ਕਾਵੜ ਆਇਆ
ਤਦੋਂ ਫ਼ਕੀਰੀ ਕਿੱਥੇ ਧੂਰੀ ਆ, ਘਣ ਚੋਰੀ ਕੈਦੋ ਨੂੰ ਪਾਇਆ"

715
"ਏ ਹੈਂ ਕੌਣ ? ਤੋਂ ਆਖ ਹਕੀਕਤ , ਸੀ ਰੋਗ ਲਈਨਦੀ?"
ਤ੍ਰਟਾ ਪੈਰਾਂ ਉੱਤੇ ਧੀਦੋ , ਸਿੱਧ ਸੁਨੇਹਾ ਦਿੰਦੀ
ਜੋ ਕੁੱਝ ਪਿੱਛੇ ਗੁਜ਼ਰੀ ਆਹੀ ਹੈਂ ਸਿਰ ਜ਼ਾਹਰ ਪਈ ਕਰੇਂਦੀ
ਆਖ ਦਮੋਦਰ ਮੈਂ ਸਾਮ ਤੁਸਾਡੀ , ਮੈਂ ਕੌਂ ਸੱਚ ਦਸੀਂਦੀ

716
"ਸੰਨ ਧੀਦੋ ਘਰ ਹੀਰ ਹੈ ਮੈਂਡੇ , ਇਸ ਸਭੁ ਭੇਤ ਸੁਣਾਇਆ
ਕੱਲ੍ਹ ਹਕੀਕਤ ਮੈਨੂੰ ਦੱਸੀ, ਤੁਸਾਂ ਕੀਕਰ ਇਸ਼ਕ ਲਗਾਇਆ
ਖ਼ਾਤਿਰ ਜਮ੍ਹਾਂ ਕਰ ਧੀਦੋ ਰਾਂਝਾ , ਬਾਹਮਣ ਅਸਾਂ ਭਜਾਇਆ
ਆਖ ਦਮੋਦਰ ਸਹਿਤੀ ਧੀਦੋ ਤਾਈਂ , ਬਹੁਤ ਦਿਲਾਸਾ ਲਾਇਆ

717
ਸੰਨ ਕਰ ਸੁਖ਼ਨ ਰਿੰਨ੍ਹ ਬਹੁੰ ਧੀਦੋ ,"ਮੀਕੋਂ ਤੁਧ ਸਦਾਇਆ
ਸਭਾ ਲੱਜ ਪਈ ਆ ਗਲ ਤੈਂਡੇ , ਗੱਲ ਵਿਚ ਪਲੋ ਪਾਇਆ
ਪਈ ਆ ਲੱਜ ਨਬਾਹੇਂ ਸਹਿਤੀ , ਮੈਂ ਤੇਥੋਂ ਘੋਲ਼ ਘੁਮਾਇਆ
ਆਖ ਦਮੋਦਰ ਲੱਜ ਤੁਸਾਨੂੰ , ਸ਼ਰਮ ਤਹੋਂ ਗਲ ਪਾਇਆ"

718
"ਸੰਨ ਵੇ ਧੀਦੋ , ਲੱਜ ਤੁਸਾਡੀ , ਜਾਂ ਮੈਂ ਗਲ ਵਿਚ ਪਾਈ
ਨੂੰ ੯੦੦ ਸੇ ਪੱਗ ਪੀਕਾਇਨ ਸੁਣਦੀ , ਵੇਖੋ ਮਹੀਂ ਲਿਜਾਈ
ਰਾਤ ਗੁਜ਼ਾਰ , ਸਬਾ ਹੈਂ ਜਾਵੇਂ , ਕੰਧੀ ਧੂਆਂ ਲਾਏ
ਮੂੰਹੋਂ ਚੁਪਾਤਾ ਹੋ ਕੇ ਬੈਠੈਂ , ਮੂਲ ਨਾ ਕਿਸੇ ਲਖਾਈਂ "

719
ਰਾਤ ਗੁਜ਼ਾਰ ਉਠ ਚਲਿਆ ਤਿਵੇਂ ਤਿਵੇਂ ਹੀ , ਤਾਂ ਚੱਲ ਖੀੜੀਂ ਆਇਆ
ਕਰ ਆਸਣ ਬੈਠਾ ਕੰਧੀ ਤੇ, ਕਿਸੇ ਨਾ ਮੂਲ ਲਿਖਾਇਆ
ਬੈਠਾ ਬਹਿਣ , ਤੇ ਅਚੋਂ ਪਿੰਡੇ , ਬਹੁਤ ਫ਼ਿਰਾਕ ਸਦਾਇਆ
ਆਖ ਦਮੋਦਰ ਵੱਡੇ ਵੇਲੇ, ਧੋਈਂ ਮੇਲਣ ਨੂੰ ਆਇਆ

720
ਅੱਗੇ ਸੁੱਤੀ ਹੀਰ ਸਿਆਲ਼ੀ , ਜਾਂ ਇਹ ਨਜ਼ਰ ਲਗਾਏ
ਰੱਤੀ ਰੁੱਤ , ਨਾ ਮਾਸ਼ਾ ਮਾਸ ਏ ਹੱਥ ਫਾਟੇ ਤੇ ਥੋਣ ਹਿਲਾਏ
ਕਾਲ਼ਾ ਕੀੜਾ ਤੇ ਤ੍ਰਟਾ ਤਰਿੱਡਾ, ਸੁੱਤੀ ਪਾਸਾ ਲਾਏ
ਆਖ ਦਮੋਦਰ ਵੇਖੇ ਰਾਂਝਾ , ਹੀਰ ਪਈ ਗ਼ਮ ਖਾਏ