ਮਿਰਜ਼ਾ ਸਾਹਿਬਾਂ

ਸਾਹਿਬਾਨ ਤੇ ਮਿਰਜ਼ੇ ਦੀ ਗੱਲਬਾਤ

31۔ ਕਲਾਮ ਸਾਹਿਬਾਨ

ਸਾਹਿਬਾਨ ਆਖੇ ਮਿਰਜ਼ਿਆ ਮਰਨੋਂ ਬੇ ਪ੍ਰਵਾਹ
ਵਾਂਗੂੰ ਨਾਲ਼ ਜੋ ਲਾਨਹਾ ਦੇਖਣ ਆਵੇਂ ਖਿਣ ਜਾ
ਸੇ ਡਾਰਾਂ ਵਿਚ ਤੁਧ ਨੂੰ ਭੁੱਲਦਾ ਨਾਹੀਂ ਰਾਹ
ਮੁਸ਼ਕਿਲ ਇਥੇ ਪਾਵਣਾ ਮੋਨਹਾ ਦੇ ਵਿਚ ਗਿਰਾਹ

32۔ ਕਲਾਮ ਮਿਰਜ਼ਾ

ਜਬ ਲੱਗ ਤੰਦ ਪ੍ਰੇਮ ਦੀ ਵਲੀ ਇਹੇ ਵੱਲ ਨਾਲ਼
ਇਕ ਜਾਗਾ ਵਿਚ ਅਸਾਂ ਨੂੰ ਟਿਕਣਾ ਬਹੁਤ ਮੁਹਾਲ
ਸੱਜੇ ਖੱਬੇ ਝਾਤ ਪਾ ਵੇਖਾਂ ਤੁਸਾਂ ਜਮਾਲ
ਤਾਣਾ ਪੇਟਾ ਅਸਾਂ ਦਾ ਵੇਖੋ ਸਾਰਾ ਭਾਲ਼

33۔ ਕਲਾਮ ਸਾਹਿਬਾਨ

ਮਿਰਜ਼ਾ ਪਿੱਛਾ ਅਸਾਂ ਦਾ ਭਲਾ ਕਰੀਂ ਦੇਈਂ ਛੱਡ
ਮਾਰੇ ਮੱਤ ਸ਼ਮੀਰ ਤੀਂ ਵਾਂਗ ਨਿਸ਼ਾਨੇ ਗੱਡ
ਜਾਣ ਸਲਾਮਤ ਲੋੜਨਾ ਨੇਹ ਨਾ ਘੱਤੇ ਹੱਦ
ਬਿਰਹੋਂ ਅਸਾਂ ਫਹਾਿਆ ਜ਼ੁਲਫ਼ਾਂ ਫਾਹੀ ਅੱਡ

34۔ ਕਲਾਮ ਮਿਰਜ਼ਾ

ਮਰਨੋਂ ਡਰਨ ਮਹਬਤੀਏ ਇਸ਼ਕ ਲੁਕਾਵਨ ਨੰਗ
ਸੜਦਾ ਤਾਵੜੀ ਮਾਰਦਾ ਅਤੇ ਸ਼ਮ੍ਹਾ ਪਤੰਗ
ਜਿਉਂ ਸ਼ਹੀਦਾਂ ਕਰਬਲਾ ਆਸ਼ਿਕ ਵੇਖਣ ਜੰਗ
ਕੱਚੀ ਪਵੇ ਮਹਾਸਤੀ ਸੜਨੋਂ ਮੁੜੇ ਅੰਗ

35۔ ਕਲਾਮ ਸਾਹਿਬਾਨ

ਖ਼ੋਫ਼ੋਂ ਦੇਹੀ ਸੋਜ਼ਸ਼ੋਂ ਕਰਿਓ ਵਾਂਗ ਕਬਾਬ
ਕਚਰਕ ਮੂੰਹ ਛਪਾਈਏ ਮਸਤੀ ਵਾਂਗ ਸ਼ਰਾਬ
ਮਿਆਨੇ ਲੂਤੀ ਲਾਅ ਕੇ ਮੱਤ ਮੈਨੂੰ ਕਰਨ ਖ਼ਰਾਬ
ਮਾਤਰ ਕਪਾਤਰ ਮਾਉ ਖੜਨਤ ਮੇਰੇ ਭਾਅ ਅਜ਼ਾਬ

36۔ ਜਦ ਨੀਲੀ ਤੋਂ ਪੀੜ ਕੇ ਜਾਸੇਂ ਅੱਡੀ ਲਾਅ
ਤੇਰੇ ਦਿਸਣ ਮਿਹਣੇ ਮੈਨੂੰ ਸੀਖ਼ਾਂ ਤਾਅ
ਜਿੰਦ ਵੜੇ ਨਾ ਨਿਕਲੇ ਮੁਸ਼ਕਿਲ ਮੇਰੇ ਭਾਅ
ਮੀਟੇ ਕੌਣ ਕਲਾਮ ਨੂੰ ਜਾਂ ਲਿਖੇ ਆਪ ਖ਼ੁਦਾ

37۔ ਕਲਾਮ ਮਿਰਜ਼ਾ

ਜੀਵਨ ਸੁਫ਼ਨਾ ਦੇਣਾ ਦਾ ਦਮ ਦਾ ਨਾਹ ਵਸਾਹ
ਚੜ੍ਹ ਮੀਟੇ ਸਿਰ ਅਸ਼ਕਦੇ ਹੋਵੇ ਜੱਗ ਗਵਾਹ
ਲੀਲਾ, ਸੱਸੀ, ਹੀਰ ਨੂੰ ਪਈ ਹੋਵੇ ਵਾਹ ਵਾਹ
ਰੱਬ ਅੱਗੇ ਹੱਥ ਜੋੜੀਏ ਲਾਈ ਕਰੇ ਨਿਬਾਹ


38۔ ਕਲਾਮ ਸਾਹਿਬਾਨ

ਕੁਫ਼ਰ ਇਹ ਹੈ ਵਿਚ ਇਸ਼ਕ ਦੇ ਕੋਲੇਂ ਘ੍ਘੱਤਨ ਭੰਗ
ਉਧਲ ਜਾਣ ਸਵਾਣੀਆਂ ਨਾਨਕ ਦਾਦਕ ਨੰਗ
ਆਸ਼ਿਕ ਮਿਹਣੇ ਗਾਲ ਥੀਂ ਮੂਲ ਨਾ ਰਹਿੰਦੇ ਸੰਗ
ਤੇਰੇ ਤੋਂ ਸਿਰ ਘੋਲਿਆ ਜਿਵੇਂ ਚਿਰਾਗ਼ ਪਤੰਗ

39۔ ਕਲਾਮ ਮਿਰਜ਼ਾ

ਸੋਲ਼੍ਹੀਂ ਤਣ ਅਚੋਟਈਏ ਅੱਖੀਂ ਵੀਹਸਨ ਨੀਰ
ਚਿਹਰਿਓਂ ਹੁੱਬੇ ਨੋਰਾ ਨਿੱਕੀ ਪਿੰਜਰ ਵਾਂਗ ਸਰੀਰ
ਬਿਰਹੋਂ ਖੁੱਲੇ ਤਾਈਕੇ ਧਰੋਸ ਵਾਂਗ ਕਰੀਰ
ਗੁਝੇ ਘਾਹ ਪ੍ਰੇਮ ਦੇ ਬੰਦ ਬੰਦ ਅੱਠਸ ਪੀੜ