ਸੱਸੀ ਪੰਨੂੰ

ਰਾਤ ਗਈ ਝਾਲਾ ਥੀਆ

ਰਾਤ ਗਈ ਝਾਲਾ ਥੀਆ, ਉੱਤਰ ਗਐਸ ਖ਼ੁਮਾਰ
ਸੁੰਜੀ ਸੇਜ ਡਰਾਉਣੀ, ਦੁੱਖਾਂ ਘਾਣ ਸਿੰਗਾਰ
ਜ਼ਹਿਰ ਪਿਆਲਾ ਇਸ਼ਕ ਦਾ, ਪੀਵੇ ਸੌ ਬਿਮਾਰ
ਆਨ ਮਿਲਾਏ ਯਾਰ ਕੋਇ, ਲੱਖਾਂ ਦੇਵਾਂ ਮੈਂ ਹਾਰ