ਗੱਲਾਂ ਵਿਚੋਂ ਗੱਲ ਜਈ ਤੇਰੀ ਮੇਰੀ ਸੋਹਣੀਏ

ਗੱਲਾਂ ਵਿਚੋਂ ਗੱਲ ਜਈ ਤੇਰੀ ਮੇਰੀ ਸੋਹਣੀਏ
ਕੱਲੀ ਏ ਮਹਿਲ ਜਈ ਤੇਰੀ ਮੇਰੀ ਸੋਹਣੀਏ

ਇੱਕ ਵੇਲੇ ਸਤਲੁਜ ਤੇਰੇ ਮੇਰੇ ਪਿਆਰ ਦੇ
ਇੱਕ ਵੇਲੇ ਛਿੱਲ ਜਈ ਤੇਰੀ ਮੇਰੀ ਸੋਹਣੀਏ

ਅੰਬਰਾਂ ਤੇ ਤਾਰਿਆਂ ਦੀ ਸਾਰ ਲੇਨ ਚਲੀਏ
ਘੋੜੀ ਹੋਵੇ ਵੱਲ ਜਈ ਤੇਰੀ ਮੇਰੀ ਸੋਹਣੀਏ

ਦਿਨ ਚੜ੍ਹੇ ਸੂਰਜਾਂ ਦੀ ਅੱਗ ਨੂੰ ਖਲ੍ਹਾਰ ਕੇ
ਰਾਤ ਲੰਘੇ ਕੱਲ੍ਹ ਜਈ ਤੇਰੀ ਮੇਰੀ ਸੋਹਣੀਏ