ਸਸਤਾ ਸੌਦਾ

ਤਿੰਨ ਪੈਸੇ ਦਾ ਰੰਗ ਲਿਆਵਾਂ
ਦੋ ਪੈਸੇ ਦੀ ਅੱਟੀ
ਮਿੱਥੇ ਅਤੇ ਤਿਲਕ ਲਗਾਵਾਂ
ਧੋਤੀ ਪਹਿਨਾਂ ਖੱਟੀ
ਮੂੰਹ ਰੰਗ ਚੌਰਾਹੇ ਬੈਠਾਂ
ਸ਼ਾਮਲਾਤ ਜਾਂ ਹੱਟੀ
ਆਪੇ ਰਾਮ ਬਿਨਾ ਜਾਂ ਲਛਮਣ
ਪੂਜਣ ਜੱਟਾਂ ਜੱਟੀ
ਮਿਲੇ ਭੀੜਾਂ ਵਿਚ ਗਵਾਚਾਂ
ਦੌਲਤ ਹੋਏ ਇਕੱਠੀ
ਏਨੀ ਦੌਲਤ ਏਨੀ ਦੌਲਤ
ਜਿਉਂ ਪਾਰਸ ਦੀ ਵੱਟੀ
ਦਾਖ ਨਰੇਲ ਨਾਰੀਆਂ ਚੋਖਾ
ਤੇ ਦਾਰੂ ਦੀ ਮਿੱਟੀ
ਤਿੰਨ ਪੈਸੇ ਦਾ ਰੰਗ ਲਿਆਵਾਂ
ਦੋ ਪੈਸੇ ਦੀ ਅੱਟੀ