ਮਿਰਜ਼ਾ ਸਾਹਿਬਾਂ

Page 7

ਮਾੜੀ ਤੇਰੀ ਟੈਰਕੀ , ਮਿਰਜ਼ਾ ਲਿਆਇਆ ਕਿਧਰੋਂ ਟੂਰ
ਸਿੱਕਾ ਇਹਦਾ ਚੋਕਟਾ , ਕਾਵਾਂ ਖਾਹਦੀ ਕਨਗੜੋਰ
ਜੇ ਘਰ ਨਈਂ ਸੀ ਤੇਰੇ ਬਾਪ ਦੇ , ਮੰਗ ਲਿਆਓਨਦੋਂ ਹੋਰ
ਘੋੜੇ ਖੀਵੇ ਖ਼ਾਨ ਦੇ , ਬੜੇ ਮਰਾਤਿਬ ਖ਼ੋਰ
ਭੱਜੀਆਂ ਨੂੰ ਜਾਣ ਦੇਣਗੇ , ਉਧਲ ਗਈਆਂ ਦੇ ਚੋਰ

ਵਿਚ ਉਜਾੜ ਦੇ ਮਾਰਦੇ , ਤੇਰੀ ਸੁੱਟਦੇ ਧੋਣ ਮਰੋੜ
ਕਣ ਮਿਲੇ ਖੁਰ ਪਤਲੇ , ਦਮ ਬੱਕੀ ਦੀ ਸਿਆਹ
ਵੇਖ ਕੇ ਮੇਰੀ ਟੀਰ ਨੂੰ , ਝੋਰੇ ਚਿੱਤ ਨਾ ਪਾ
ਭਾਈ ਡੋਗਰ ਜਿਨ੍ਹਾਂ ਦੇ , ਬਹਿਣ ਪਵਾਂਦੀ ਆ
ਬਾਪ ਦੀ ਖਤਯਿਂ ਚਾਰ ਕੇ , ਬੱਕੀ ਨੂੰ ਲਿਆ ਬਣਾ

ਦਸ ਮਹੀਇਨਾਂ ਦਾ ਘਿਓ ਦਿੱਤਾ , ਬੱਕੀ ਦੇ ਢਿੱਡ ਪਾ
ਬੱਕੀ ਤੋਂ ਡਰਨ ਫ਼ਰਿਸ਼ਤੇ , ਮੈਥੋਂ ਡਰੇ ਖ਼ੁਦਾ
ਚੋਭੇ ਵਿਚ ਪਤਾਲ਼ , ਉੱਡ ਕੇ ਚੜ੍ਹੇ ਆਕਾਸਿ
ਚੜ੍ਹਨਾ ਆਪਣੇ ਸ਼ੌਕ ਨੂੰ , ਬੱਕੀ ਨੂੰ ਲਾਜ ਨਾ ਲਾ
ਬੂਹੇ ਨੂੰ ਤਮਕ ਵੱਜਿਆ , ਸਾਹਿਬਾਨ ਘੱਤੇ ਤੇਲ

ਅੰਦਰ ਬੈਠੇ ਨਾਨਕੇ , ਬੂਹੇ ਬੈਠਾ ਮੇਲ
ਥਾਲੀ ਬਟਵਾਰਾ ਗਿਆ , ਕੁੱਪੇ ਇਤਰ ਫਲੀਲ
ਗਹਿਣੇ ਸੁਣੀਂ ਪਟਾਰੀਆਂ , ਝਾਨਝਨ ਸੁਣੀਂ ਹਮੇਲ
ਫ਼ਿਰੋਜ਼ ਡੋਗਰ ਕੂਕਿਆ , ਸੁਣੀਂ ਖ਼ਾਨ ਖੀਵੇ ਬਾਤ
ਸਾਹਿਬਾਨ ਨੂੰ ਮਿਰਜ਼ਾ ਲੈ ਗਿਆ , ਰੋਂਦੀ ਕੰਡੇ ਦੀ ਬਾਰ

ਲਾਗਿਆ ਲਾਜ ਸਿਆਲਾਂ ਨੂੰ , ਗਿਆ ਸੀ ਦਾਗ਼ ਲੱਗਾ
ਘੋੜੇ ਪਾਉ ਪੀਕੜਾਂ , ਪੈਦਲ ਹੋ ਜਾਓ ਅਸਵਾਰ
ਰਸਤੇ ਪਾਉ ਪੈਦਲੋ , ਮੰਡ ਮਿਲੋ ਅਸਵਾਰ
ਸਾਂਵਾਂ ਮਿਰਜ਼ਾ ਮਾਰਨਾਂ , ਕਰ ਕੇ ਕੁੱਲ ਕਰਾਰ
ਇਸ਼ਕ ਲਿਤਾੜੇ ਆਦਮੀ , ਬਰਫ਼ ਲਿਤਾੜੇ ਰੁੱਖ