ਮਿਰਜ਼ਾ ਸਾਹਿਬਾਂ

Page 8

ਨੀਂਦਰ ਨਾ ਆਉਂਦੀ ਚੋਰ ਨੂੰ , ਆਸ਼ਿਕ ਨਾ ਲੱਗੇ ਭੁੱਖ
ਸਾਹਿਬਾਨ ਮਿਰਜ਼ੇ ਦੀ ਦੋਸਤੀ , ਜੱਗ ਨਾ ਰਹਿਣੀ ਲੁੱਕ
ਲੈ ਚੱਲ ਦਾਨਾਂ ਬਾਦ ਨੂੰ , ਜਾਨ ਲੁਕਾਵੇ ਮੁੱਖ
ਜੰਡ ਦੇ ਹਠ ਜੱਟਾ ਸੌਂ ਰਹਿਓਂ , ਉਠ ਸੁਰਤ ਸੰਭਾਲ਼
ਬੱਕੀ ਤੈਨੂੰ ਛੱਡ ਕੇ ਉੱਠ ਗਈ , ਜਿਸਦੇ ਉੱਤੇ ਬੜਾ ਇਤਬਾਰ

ਨਾਦਰ ਛੱਡ ਕੇ ਉੱਠ ਗਿਆ , ਤੇਰਾ ਮੁੱਢ ਕਦੀਮੀ ਯਾਰ
ਮਾਰਨ ਸਾਹਿਬਾਨ ਨੂੰ ਆ ਗਿਆ , ਜਿਹਦਾ ਕਰਦੀ ਨਾ ਸੀ ਬਾਰ
ਮੇਰੇ ਉਪਰ ਨਾ ਕੋਈ ਵੀਹਦਾ ਸੂਰਮਾਂ , ਜਿਹੜਾ ਮੇਰੇ ਪੁਰ ਵਾਰ ਕਰੇ
ਮਾਰ ਕੋਹਾਂ ਤੇਰੇ ਸਾਮ੍ਹਣੇ , ਪਾਸ ਤੇਰੇ ਵੀਰ ਖੜੇ
ਝਟਕ ਝੋਟਾ ਜੰਡ ਹੇਠ ਲੇਨ ਦੇ , ਮੁੜ ਜਿਹੜੀ ਰੱਬ ਕਰੇ


ਅੱਜ ਦੀ ਘੜੀ ਸੌਣ ਦੇ , ਦੂਜੀ ਘਟੀ ਵੜਾਂ ਦਾਨਾਂ ਬਾਦ
ਜੰਡ ਦੇ ਹੇਠ ਜਾ ਸੌਂ ਰਹਿਓਂ , ਲਾਲ਼ ਦੁਸ਼ਾਲਾ ਤਾਣ
ਵਹੀ ਚਲਾਈ-ਏ-ਾਂ ਕਾਨਯਿਂ , ਮੌਤ ਨਾ ਦਿੰਦੀ ਜਾਣ
ਮਿੱਥੇ ਵਿਚ ਕੱਲ੍ਹ ਜਗਨਾਂ , ਫ਼ਤਿਹ ਨਾ ਦਿੰਦੀ ਹੂੰ
ਲਿਖੀਆਂ ਡਾਹਢੇ ਰੱਬ ਦੀਆਂ , ਮੇਟਣ ਵਾਲਾ ਕੌਣ

ਉਠੀਂ ਮਿਰਜ਼ਿਆ ਸੱਤਿਆ , ਗੱਭੇ ਆਏ ਅਸਵਾਰ
ਹੱਥੀਂ ਤੇਗ਼ਾਂ ਰੰਗਲੀਆਂ , ਕਰਦੇ ਮਾਰੋ ਮਾਰ
ਮੇਰੇ ਬਾਬਲ ਵਰਗਯ-ਏ-ਾਂ ਘੋੜਯਿਂ , ਵੀਰ ਮੇਰੇ ਅਸਵਾਰ
ਕੀ ਢੰਡਾ ਵਣ ਅਸਾਂ ਦੇ , ਕੀ ਮੇਰ ਸ਼ਿਕਾਰ
ਜੰਡ ਦਯਾ ਜੰਡੂਰਿਆ , ਤੂੰ ਹੈਂ ਕਰੀਂ ਨਿਆਉਂ


ਹੋਇਯੋਂ ਰੋਣਾਂ ਫੁੱਲੇ ਚੁਗਣਾਂ , ਤੇਰੀ ਮਹਿੰਦੀ ਮਾਣੇ ਛਾਉਂ
ਮਿੱਠੀਆਂ ਭਰ ਜਗਾਉਂਦੀ ਯਾਰ ਨੂੰ , ਜਾਗਈਏ ਰੱਬ ਦੇ ਨਾਉਂ
ਧੁਰ ਨਾ ਅਪੜੀ ਰਣ ਸਾਹਿਬਾਨ , ਮੇਰੀ ਵਿਚਾਲਿਓਂ ਟੁੱਟੀ ਲਾਂ
ਜੇ ਨਾ ਸੀ ਤੋੜ ਨਿਭਾਵਨੀ , ਮੇਰੀ ਕਾਹਨੂੰ ਪਕੜੀ ਬਾਂਹ
ਬਚਾ ਦਿੰਦਾ ਆਸ਼ਿਕਾਂ , ਨਾ ਅੱਗੇ ਮਿਲਣਾਂ ਤੈਨੂੰ ਥਾਉਂ