ਜੰਗਨਾਮਾ

ਸਿੰਘਾਂ ਲਿਖਿਆ ਖ਼ਤ ਸੁਚੇਤ ਸਿੰਘ ਨੂੰ

ਸਿੰਘਾਂ ਲਿਖਿਆ ਖ਼ਤ ਸੁਚੇਤ ਸਿੰਘ ਨੂੰ,
ਬੁਰਾ ਕਰਨ ਹਾਰਾ ਜਲਾ ਠੀਕ ਦਾ ਈ

ਜਲਦੀ ਪਹੁੰਚ ਵਜ਼ੀਰ ਬਣਾ ਲਈਏ,
ਤੈਨੂੰ ਖ਼ਾਲਸਾ ਪਿਆ ਉਡੀਕਦਾ ਈ

ਅਕਸਰ ਰਾਜ ਪਿਆਰੇ ਨੀ ਰਾਜਿਆਂ ਨੂੰ,
ਹੀਰਾ ਸਿੰਘ ਤਾਂ ਪੁੱਤਰ ਸ਼ਰੀਕ ਦਾ ਈ

ਸ਼ਾਹ ਮੁਹੰਮਦਾ, ਜਿਲੇ ਦਾ ਨੱਕ ਵਿੱਡੋ,
ਭੱਜ ਜਾਏਗਾ ਮਾਰਿਆ ਲੀਕ ਦਾ ਈ