ਜੰਗਨਾਮਾ

ਰਹਿੰਦਾ ਮੁਲਕ ਫ਼ਰੰਗੀ ਦੇ ਪਿਆ ਪਿਟੇ

ਰਹਿੰਦਾ ਮੁਲਕ ਫ਼ਰੰਗੀ ਦੇ ਪਿਆ ਪਿਟੇ,
ਕੀਤਾ ਹੁਕਮ ਫ਼ਰੰਗੀਆਂ ਸਾਰਿਆਂ ਨੇ

ਮਾਈ ਫ਼ੌਜ ਨੂੰ ਚਾ ਜਵਾਬ ਦਿੱਤਾ,
ਦਿੱਤੀ ਨੌਕਰੀ ਛੱਡ ਵਿਚਾਰਿਆਂ ਨੇ

ਪਿੱਛੋਂ ਸਾਂਭ ਲੀਤਾ ਮੁਲਕ ਕਾਰਦਾਰਾਂ,
ਬਖ਼ਤਾਵਰਾਂ ਤੇ ਨੇਕ ਸਿਤਾਰਿਆਂ ਨੇ

ਸ਼ਾਹ ਮੁਹੰਮਦਾ, ਲੋਕ ਵਿਰਾਨ ਹੋਏ,
ਤੋੜ ਸੁੱਟਿਆ ਮੁਲਕ ਉਜਾੜਿਆਂ ਨੇ