ਜੰਗਨਾਮਾ

ਚੜ੍ਹੇ ਸ਼ਹਿਰ ਲਾਹੌਰ ਥੀਂ ਮਾਰ ਧੌਂਸੇ

ਚੜ੍ਹੇ ਸ਼ਹਿਰ ਲਾਹੌਰ ਥੀਂ ਮਾਰ ਧੌਂਸੇ,
ਸਭੇ ਗੱਭਰੂ ਨਾਲ਼ ਹੰਕਾਰ ਤੁਰਦੇ

ਉਰੇ ਦੋਹਾਂ ਦਰਿਆਵਾਂ ਤੇ ਨਹੀਂ ਅਟਕੇ,
ਪਤਨ ਲੰਘੈ ਨੀ ਜਾ ਫਿਰੋਜ਼ ਪੁਰ ਦੇ

ਅੱਗੇ ਛੇੜਿਆ ਨਹੀਂ ਫ਼ਰੰਗੀਆਂ ਨੇ,
ਦੁਹਾਂ ਧਿਰਾਂ ਦੇ ਰਲਣਗੇ ਬਹੁਤ ਮਰਦੇ

ਸ਼ਾਹ ਮੁਹੰਮਦਾ, ਭਜਣਾ ਰਣੋਂ ਭਾਰੀ,
ਜੁਟੇ ਸੂਰਮੇ ਆਖ ਤੂੰ ਕਦੋਂ ਮੁੜਦੇ