ਜੰਗਨਾਮਾ

ਕਹਿੰਦੇ : ਜਿਊਂਦੇ ਫੇਰ ਨਾ ਕਦੀ ਜਾਣਾ

ਕਹਿੰਦੇ : ਜਿਊਂਦੇ ਫੇਰ ਨਾ ਕਦੀ ਜਾਣਾ,
ਮਨਾ ਨਾ ਲੱਗਣਾ ਉਸ ਚੰਡਾਲ ਦੇ ਜੀ

ਕਿਤੇ ਜਾ ਕੇ ਚਾਰ ਦਿਨ ਕੱਟ ਆਈਏ,
ਢੂੰਡਣ ਆਉਣਗੇ ਸਾਡੇ ਭੀ ਨਾਲ਼ ਦੇ ਜੀ

ਤੁਸਾਂ ਆਖਿਆ : ਮਾਰਿਆ ਲੁਧਿਆਣੇ,
ਅਸੀਂ ਫਿਰਦੇ ਹਾਂ ਢੂੰਡਦੇ ਭਾਲਦੇ ਜੀ

ਸ਼ਾਹ ਮੁਹੰਮਦਾ, ਰਹੇ ਹੁਸ਼ਿਆਰ ਓਥੇ,
ਲੜੇ ਨਹੀਂ ਅਜੇ ਸਾਡੇ ਨਾਲ਼ ਦੇ ਜੀ