ਮੈਂ ਕੰਡਿਆਲੀ ਥੋਹਰ ਵੇ ਸੱਜਣਾ! ਉੱਗੀ ਵਿਚ ਉਜਾੜਾਂ ਯਾਂ ਉਡਦੀ ਬਦਲੋਟੀ ਕੋਈ ਵਰ੍ਹ ਗਈ ਵਿਚ ਪਹਾੜਾਂ ਯਾਂ ਉਹ ਦੀਵਾ ਜਿਹੜਾ ਬਲਦਾ ਪੈਰਾਂ ਦੀ ਢੇਰੀ ਤੇ ਯਾਂ ਕੋਈ ਕੋਇਲ ਕੰਠ ਜਿਹਦੇ ਦੀਆਂ ਸੁੱਤੀਆਂ ਜਾਵਣ ਨਾੜਾਂ ਯਾਂ ਚੰਬੇ ਦੀ ਡਾਲ਼ੀ ਕੋਈ ਜੋ ਬਾਲਣ ਬਣ ਜਾਏ ਯਾਂ ਮਰਵੇ ਦਾ ਫਲ ਬਸੰਤੀ ਜੋ ਠੁੰਗ ਜਾਨ ਗਟਾਰਾਂ ਯਾਂ ਕੋਈ ਬੋਟ ਕੇ ਜਿਸਦੇ ਹਾਲੇ ਨੈਣ ਨਹੀਂ ਸਨ ਖੁੱਲੇ ਮਾਰਿਆ ਮਾਲੀ ਕਿਸ ਗੁਲੇਲਾ ਲੈਦਾ ਖਾਂ ਦਿਆਂ ਆੜਾਂ ਮੈਂ ਕੰਡਿਆਲੀ ਥੋਹਰ ਵੇ ਸੱਜਣਾ! ਉੱਗੀ ਕਿਤੇ ਕੁਰਾਹੇ ਨਾ ਕਿਸੇ ਮਾਲੀ ਸਿੰਜਿਆ ਮੈਨੂੰ ਨਾ ਕੋਈ ਸੰਜਨਾ ਚਾਹੇ ਯਾਦ ਤੇਰੀ ਦੇ ਉੱਚੇ ਮਹਿਲੀਂ ਮੈਂ ਬੈਠੀ ਪਈ ਰੋਵਾਂ ਹਰ ਦਰਵਾਜ਼ੇ ਲੱਗਾ ਪਹਿਰਾ ਆਵਾਂ ਕਿਹੜੇ ਰਾਹੇ? ਮੀ ਉਹ ਚੰਦਰੀ ਜਿਸਦੀ ਡੋਲੀ ਲੁੱਟ ਲਈ ਆਪ ਕਹਾਰਾਂ ਬੰਨ੍ਹਣ ਦੀ ਥਾਂ ਬਾਬਲ ਜਿਸਦੇ ਆਪ ਕਲੀਰੇ ਲਾਹੇ ਕੌਲੀ ਪੱਟ ਉਮਰ ਦੀ ਚਾਦਰ ਹੋ ਗਈ ਲੀਰਾਂ ਲੀਰਾਂ ਤਿੜਕ ਗਏ ਵੇ ਢੋਵਾਂ ਵਾਲੇ ਪਲੰਘ ਵਸਲ ਲਈ ਡਾਹੇ ਮੈਂ ਕੰਡਿਆਲੀ ਥੋਹਰ ਵੇ ਸੱਜਣਾ ! ਉੱਗੀ ਵਿਚ ਜੋ ਬੇਲੇ ਨਾ ਕੋਈ ਮੇਰੀ ਛਾਵੇਂ ਬੈਠੇ ਨਾ ਪੁੱਤ ਖਾਵਣ ਲੇਲੇ ਮੈਂ ਰਾਜੇ ਦੀ ਬਰਦੀ ਅੜਿਆ ਤੋਂ ਰਾਜੇ ਦਾ ਜਾਇਆ ਤੂਇਯੋਂ ਦੱਸ ਵੇ ਮੁਹਰਾਂ ਸਾਵੇਂ ਮਿਲ ਕੀ ਖੋਉਣ ਧੇਲੇ? ਸਿਖਰ ਦੁਪਹਿਰਾਂ ਜੇਠ ਦੀਆਂ ਨੂੰ ਸਾਵਣ ਕਿਵੇਂ ਮੈਂ ਆਖਾਂ ਚੌਹੀਂ ਕੂਟੀਂ ਭਾਵੇਂ ਲਗਣ ਲੱਖ ਤੀਆਂ ਦੇ ਮਿਲੇ ਤੇਰੀ ਮੇਰੀ ਪ੍ਰੀਤ ਦਾ ਅੜਿਆ ਉਹੀਓ ਹਾਲ ਸੋ ਹੋਇਆ ਜਿਉਂ ਚਕਵੀ ਪਹਿਚਾਣ ਨਾ ਸਕੇ ਚੰਨ ਚੜ੍ਹਿਆ ਦੇਣਾ ਵੇਲੇ ਮੈਂ ਕੰਡਿਆਲੀ ਥੋਹਰ ਵੇ ਸੱਜਣਾ ! ਉੱਗੀ ਵਿਚ ਜੋ ਬਾਗ਼ਾਂ ਮੇਰੀ ਮੁੱਢ ਬਣਾਈ ਵਰਮੀ ਕਾਲੇ ਫਨੀਅਰ ਨਾਗਾਂ ਮੈਂ ਮੁਰਗਾਈ ਮਾਨਸਰਾਂ ਦੀ ਜੋ ਫੜ ਲਈ ਕਿਸੇ ਸ਼ਿਕਰੇ ਯਾਂ ਕੋਈ ਲਾਲਹੀ ਪੈਰ ਸੰਧੂਰੀ ਨੋਚ ਲਏ ਜਿਹਦੇ ਕਾਗਾਂ ਯਾਂ ਸੱਸੀ ਦੀ ਭੈਣ ਵੇ ਦੂਜੀ ਕੰਮ ਜਿਹਦਾ ਬੱਸ ਰੌਣਾ ਲੁੱਟ ਖਿੜਿਆ ਜਿਹਦਾ ਪੁਨੂੰ ਹੋ ਤਾਂ ਪਰ ਆਈਆਂ ਨਾ ਜਾਗਾਂ ਬਾਗਾਂ ਵਾਲੀਆ ਤੇਰੇ ਬਾਗੇਂ ਹਨ ਜੀ ਨਹੀਓਂ ਲਗਦਾ ਖੁੱਲੀ ਖਲੋਤੀ ਮੈਂ ਵਾੜਾਂ ਵਿਚ सो-सौ दुखड़े झागां