ਉਮਰਾਂ ਦੇ ਸਰੂਰ ਸਾਹਵਾਂ ਦਾ ਪਾਣੀ ਗੀਤਾ ਵੇ ਚੁੰਝ ਭਰੇਂ ਭਲਕੇ ਨਾ ਰਹਿਣੇ ਪੈੜਾਂ ਦੇ ਚਾਨਣ ਹਾਵਾਂ ਦੇ ਹੰਸ ਸਿਰੀਂ ਗੀਤਾ ਵੇ ਚੁੰਝ ਭਰੇਂ ਗੀਤਾ ਵੇ ਉਮਰਾਂ ਦੇ ਸਰੂਰ ਛਲੀਏ ਪਲ ਛਿਣ ਭਰ ਸੁੱਕ ਜਾਂਦੇ ਸਾਹਵਾਂ ਦੇ ਪਾਣੀ ਪੀਲੇ ਵੇ ਅੜਿਆ ਅਣਚਾਹੀਆਂ ਫੁੱਟ ਜਾਂਦੇ ਭਲਕੇ ਨਾ ਸਾਨੂੰ ਦੇਈਂ ਉਲਾਨਭੜਾ ਭਲਕੇ ਨਾ ਰੂਸ ਕਰੀਂ ਗੀਤਾ ਵੇ ਚੁੰਝ ਭਰੇਂ ਹਾਵਾਂ ਦੇ ਹੰਸ ਸੁਣੀਂਦੇ ਵੇ ਲੋਭੀ ਦਿਲ ਮਰਦਾ ਤਾਂ ਗਾਂਦੇ ਇਹ ਬਿਰਹੋਂ ਰੁੱਤ ਹੰਝੂ ਚੁਗਦੇ ਚੁਗਦੇ ਤੇ ਉੱਡ ਜਾਂਦੇ ਇਸੇ ਉਡ ਦੇ ਮਾਰ ਉਡਾਰੀ ਮੁੜ ਨਾ ਆਉਣ ਘਰੀਂ ਗੀਤਾ ਵੇ ਚੁੰਝ ਭਰੇਂ ਗੀਤਾ ਵੇ ਚੁੰਝ ਭਰੇਂ ਤਾਂ ਤੇਰੀ ਸੋਨੇ ਚੁੰਝ ਮੁੜ ਹਾਵਾਂ ਮੈਂ ਚੰਦਰੀ ਤੇਰੀ ਬਰਦੀ ਥੀਵਾਂ ਨਾਲ਼ ਥੀਏ ਪਰਛਾਵਾਂ ਹਾੜਾ ਈ ਵੇ ਨਾ ਤੋਂ ਤਰੇਹਾਇਆ ਮੇਰੇ ਵਾਂਗ ਮਰੇਂ ਗੀਤਾ ਵੇ ਚੁੰਝ ਭਰੇਂ ਉਮਰਾਂ ਦੇ ਸਰੂਰ ਸਾਹਵਾਂ ਦਾ ਪਾਣੀ ਗੀਤਾ ਵੇ ਚੁੰਝ ਭਰੇਂ ਭਲਕੇ ਨਾ ਰਹਿਣੇ ਪੈੜਾਂ ਦੇ ਚਾਨਣ ਹਾਵਾਂ ਦੇ ਹੰਸ ਸਿਰੀਂ ਗੀਤਾ ਵੇ ਚੁੰਝ ਭਰੇਂ