ਤੇਰੀਆਂ ਅੱਖਾਂ ਵਿਚ ਉਦਾਸੀ

ਤੇਰੀਆਂ ਅੱਖਾਂ ਵਿਚ ਉਦਾਸੀ ਤੇਰੇ ਮੂੰਹ ਤੇ ਹਾਸਾ ਹੱਥਾਂ ਦੇ ਵਿਚ ਮਿਹਰ ਮੁਹੱਬਤ ਉਂਗਲਾਂ ਵਿਚ ਦਿਲਾਸਾ ਪਤਾ ਨਹੀਂ, ਉਹ ਕੌਣ ਹੋਵੇਗੀ? ਜਿਸਦੀ ਮਾਂ ਬਣੀਂਗੀ ਪਾ ਕੇ ਜਿਸਦੀਆਂ ਬਾਂਹਵਾਂ ਗੱਲ ਵਿਚ ਹਰਦਮ ਚੁੰਮਦੀ ਰਹੇਂਗੀ ਫੜ ਕੇ ਜਿਸਦੇ ਹੱਥ ਇਆਨੇ ਰਾਤ ਨੂੰ ਰੋਂਦੀ ਰਹੇਂਗੀ

ਤੇਰੀਆਂ ਅੱਖਾਂ ਵਿਚ ਉਦਾਸੀ
ਤੇਰੇ ਮੂੰਹ ਤੇ ਹਾਸਾ
ਹੱਥਾਂ ਦੇ ਵਿਚ ਮਿਹਰ ਮੁਹੱਬਤ
ਉਂਗਲਾਂ ਵਿਚ ਦਿਲਾਸਾ
ਪਤਾ ਨਹੀਂ, ਉਹ ਕੌਣ ਹੋਵੇਗੀ?
ਜਿਸਦੀ ਮਾਂ ਬਣੀਂਗੀ
ਪਾ ਕੇ ਜਿਸਦੀਆਂ ਬਾਂਹਵਾਂ ਗੱਲ ਵਿਚ
ਹਰਦਮ ਚੁੰਮਦੀ ਰਹੇਂਗੀ
ਫੜ ਕੇ ਜਿਸਦੇ ਹੱਥ ਇਆਨੇ
ਰਾਤ ਨੂੰ ਰੋਂਦੀ ਰਹੇਂਗੀ