ਸੰਜੇ ਦਲ ਦੇ ਖੁੱਲੇ ਅੰਦਰ

ਸੁੰਜੇ ਦਲ ਦੇ ਖੁੱਲੇ ਅੰਦਰ
ਟੁੱਟੇ ਖੁੱਸੇ ਰਾਹੀ ਬਾਹਜੋਂ
ਹੋਰ ਨਾ ਕੋਈ ਆਵੇ
ਕੋਈ ਨਾ ਫੇਰਾ ਪਾਵੇ
ਪਰ ਤੂੰ ਕਿਧਰ ਵੜ ਆਈ ਐਂ
ਪਾਟੀਆਂ ਕੰਧਾਂ, ਢੱਠੇ ਬੂਹੇ
ਫ਼ਰਸ਼ਾਂ ਅਤੇ ਲੈਂਦੇ ਸਾਹ
ਛੇਤੀ ਫ਼ੋਟੋ ਛਕ ਲੈ ਕੁੜੀਏ
ਹੋਰ ਨਾ ਜਾ ਨਵੇਂ ਢਾ

ਹਵਾਲਾ: ਖੱਟਿਆ ਵੱਟਿਆ ( ਹਵਾਲਾ ਵੇਖੋ )