ਹੀਰ

ਸਫ਼ਾ 01

1
ਨਾਉਂ ਦਮੋਦਰ ਜ਼ਾਤ ਗਲਹਾਟੀ, ਆਇਆ ਸੁੱਕ ਸਿਆਲੀਂ
ਆਪਣੇ ਮਨ ਵਿਚ ਮਸਲਤ ਕੀਤੀ, ਬੈਠ ਉਥਾਈਂ ਜਾਲੀਂ
ਵੜਿਆ ਵਣਜ ਚੂਚਕ ਦੇ ਸ਼ਹਰੇ , ਜਿਥੇ ਸਿਆਲ਼ ਅਬਦਾ ਲੀਨ
ਆਖ ਦਮੋਦਰ ਖ਼ੁਸ਼ ਹੋਈਸ , ਵੇਖ ਉਨ੍ਹਾਂ ਦੇ ਚਾਲੇਂ

2
ਓਥੇ ਕੀਤਾ ਰਹਿਣ ਦਮੋਦਰ , ਉਹ ਦਸਤੀ ਖ਼ੁਸ਼ ਆਈ
ਚੂਚਕ ਨੂੰ ਜੋ ਵਣਜ ਮਿਲਿਆ ਸੇ , ਨਾਲੇ ਕੁੰਦੀ ਤਾਈਂ
ਚੂਚਕ ਬਹੁੰ ਦਿਲਾਸਾ ਕੀਤਾ, ਤਾਂ ਦਿਲਗੀਰੀ ਲਾਹੀ
ਆਖ ਦਮੋਦਰ ਹੋਇਆ ਦਿਲਾਸਾ, ਹੱਟੀ ਇਥੇ ਬਣਾਈ

3
ਵਿਚ ਸਿਆਲੀਂ ਰਹੇ ਦਮੋਦਰ , ਖ਼ੁਸ਼ੀ ਰਹੇ ਸਿਰ ਤਾਈਂ
ਅੱਖੀਂ ਦੇਖ ਤਮਾਸ਼ਾ ਸਾਰਾ, ਲੱਖ ਮੱਝੀਂ , ਲੱਖ ਗਾਈਂ
ਬਾਦਸ਼ਾਹੀ ਜੋ ਅਕਬਰ ਸੁਣਦੀ , ਹਿੱਲ ਨਾ ਹੁੱਜਤ ਕਾਈ
ਪੱਤਰ ਚਾਰ ਚੂਚਕ ਘਰ ਹੋਏ , ਦਮੋਦਰ ਆਖ ਸੁਣਾਈਂ

4
ਬਹੁਤ ਖ਼ੁਸ਼ੀ ਘਰ ਚੂਚਕ ਸੁਣਦੇ ਬਹੁੰ ਸੋ ਮਿਲੇ ਵਧਾਈ
ਦੀਏ ਖ਼ੈਰਾਤ ਖ਼ੁਸ਼ੀ ਹੋ ਚੂਚਕ , ਬਹੁਤੀ ਖ਼ਲਕਤ ਆਈ
ਵੋਹ ਸਿਕਦਾਰੀ ਚੂਚਕ ਸੁਣਦੀ , ਭਲੀ ਗੁਜ਼ਾਰਨ ਲੰਘਾਈ
ਆਖ ਦਮੋਦਰ ਵਾਰ ਬੁੱਢੇ ਦੀ, ਮੁਹਰੀ ਕੁੰਦੀ ਵਿਆਈ

5
ਹੀਰ ਛੋਹਰ ਜੰਮੀ ਹੈ ਲੋਕਾ, ਸੂਰਤ ਨੰਦ ਨਾ ਕਾਈ
ਪੱਟ ਵਲ੍ਹੇਟੀ , ਮੱਖਣ ਪਾਲ਼ੀ, ਕੁੱਛੜ ਕੀਤੀ ਦਾਈ
ਜੋ ਵੇਖੇ ਸੋ ਖ਼ੁਸ਼ ਥੀਵੇ, ਚਿਹਰੇ ਬਹੁੰ ਸੰਦ ਰਾਈ
ਆਖ ਦਮੋਦਰ ਘਰ ਚੂਚਕ ਦੇ , ਹੀਰ ਕੁੜੀ ਵਿੱਤ ਜਾਈ

6
ਵੱਡੀ ਹੋਈ ਹੀਰ ਸਲੇਟੀ , ਜ਼ਿਮੀਂ ਪੈਰ ਨਾ ਲਾਏ
ਜੇ ਕੋਈ ਵੇਖੇ ਹੀਰੇ ਤਾਈਨ , ਪੈਰ ਨਾ ਮੂਲੇ ਚਾਏ
ਲਿੰਗੀ ਮੱਝ ਬੰਨ੍ਹੇ ਪੰਜ ਤਾਣੀ, ਅਤੇ ਪੱਟ ਹੰਢਾਏ
ਵੇਖ ਦਮੋਦਰ ਹੀਰ ਦੀ ਚਾਲੇਂ , ਕਿੱਸਾ ਆਨ ਬਣਾਏ

7
ਅੱਖੀਂ ਡਿੱਠਾ ਕਿੱਸਾ ਕੀਤਾ , ਮੈਂ ਤਾਣ ਗੌਣੀ ਨਾ ਕੋਈ
ਸ਼ੌਕ ਸ਼ੌਕ ਉੱਠੀ ਹੈ ਮੈਂਡੀ, ਤਾਂ ਦਿਲ ਅਮੁੱਕ ਹੋਈ
ਅਸਾਂ ਮੂੰਹੋਂ ਅਲਾਇਆ ਉਹੋ, ਜੋ ਕੁੱਝ ਨਜ਼ਰ ਪਿਓ ਈ
ਆਖ ਦਮੋਦਰ ਅੱਗੇ ਕਿੱਸਾ , ਜੋ ਸੁਣੇ ਸਭ ਕੋਈ