ਹੀਰ

ਸਫ਼ਾ 14

131
ਤਾਂ ਮਾਜ਼ਮ ਮਨ ਮਿੱਠਾ ਲੁਕਾ , ਸਭ ਸਾਮਾਨ ਕਰੇਂਦਾ
ਭੇਜੇ ਕਿਮੇਂ ਸਭਨੀਂ ਸਕੇਂ , ਸਾਰ ਤਿਨ੍ਹਾਂ ਨੂੰ ਦਿੰਦਾ
ਘਿਰਨ ਨਫ਼ੀਰਾਂ ਤੇ ਸਿਰ ਨਾਈਂ , ਟਮਕ ਢੋਲ ਧਰੇਂਦਾ
ਆਖ ਦਮੋਦਰ ਮਾਜ਼ਮ ਆਖੇ, ਕਦੋਂ ਏਸ ਪਰਨਿੰਦਾ

132
ਤਾਂ ਉਦੋਂ ਉਦੋਂ ਕਰੀ ਤਿਆਰੀ , ਧੀਦੋ ਮਾਈਯਂ ਪਾਇਆ
ਚੀਕੂ , ਵਟਣਾ , ਮਹਿੰਦੀ ਲੈ ਕੁਰਕ , ਧੀਦੋ ਨੂੰ ਲਾਵਣ ਆਇਆ
ਆਪੇ ਬਾਪ ਤੇ ਆਪੇ ਅੰਮਾਂ , ਭੀ ਵੀਰਾਂ ਮੰਦਾ ਭਾਈਆ
ਆਖ ਦਮੋਦਰ ਨਿਯਤ ਭੈੜੀ , ਮਾਰਨ ਮੱਤ ਪਕਾਇਆ

133
ਦਸਾਂ ਵਰ੍ਹਿਆਂ ਦਾ ਧੀਦੋ ਰਾਂਝਾ , ਕੇਹੀ ਸਿਫ਼ਤ ਅਖਾਈਂ
ਨੱਕ ਬਲਾਕ ਤੇ ਕੁਨੀਨ ਲੁੜ੍ਹਕੇ , ਸੋਨੇ ਕੁੜੇ ਹਥਾਈਂ
ਕਿੰਨ੍ਹੇ ਚੁਣੇ , ਬੱਚੇ ਨਾਗਾਂ , ਜ਼ੁਲਫ਼ ਕੁੰਡਲ ਵੱਲ ਤਾਈਂ
ਆਖ ਦਮੋਦਰ ਜੇ ਕੁ ਵੇਖੇ , ਤਾਂ ਫਿਰ ਉਠੇ ਨਾਹੀਂ

134
ਸਭ ਭਰਜਾਈਆਂ ਆਸ਼ਿਕ ਤਿਸ ਤੇ , ਬਣ ਵੇਖੇ ਖਾਵਣ ਨਾਹੀਂ
ਜਿਉਂ ਜਿਉਂ ਚੀਕੂ ਮਿਲਣ ਰੰਝੇਟੇ ,ਤਿਊਂ ਤਿਊਂ ਕੱਢਣ ਆਹੀਂ
ਮੂੰਹ ਮਹਿਤਾਬ, ਅੱਖੀਂ ਬਲਣ ਮਸ਼ਾਲਾਂ , ਕਿਹੜੀ ਸਿਫ਼ਤ ਅਖਾ ਹੈਂ
ਆਖ ਦਮੋਦਰ ਕਿਸ ਸਲਾਹੀਂ , ਪੁੱਤਰ ਜਿਨੀਵੇ ਮਾਈ

135
ਜਾਂ ਬਾਕੀ ਸੱਤ ਗੰਢੀਂ ਰਹੀਆਂ ,ਤਾਂ ਦਿਉਂ ਫਿਰਦਾ ਨਾਹੀਂ
ਵਿਚ ਇਰਾਦੇ ਦੇ ਇੰਝ ਬਣਦੀ , ਟਾਲੀ ਟਲਦੀ ਨਾਹੀਂ
ਮਾਜ਼ਮ ਹੋਇਆ ਨਿਖੁੱਟੇ ਦਾਣੇ , ਬਣੀ ਜੋ ਬਾਬ ਤਵਾ ਹੈਂ
ਆਖ ਦਮੋਦਰ ਹੋ ਨਛਕਾ, ਧੀਦੋ ਰਿਹਾ ਤਦਾਹੀਂ

136
ਸਹੀ ਭਰਾਵਾਂ ਅਤੇ ਵੇਲੇ ,ਵੀਰੇ ਕਾਜ ਰਹਾਇਆ
ਹੋਇਆ ਹੁਕਮ ਹਜ਼ੂਰੋਂ ਉਂਜੇ , ਵੱਸ ਗ਼ਨੀਮਾਂ ਆਇਆ
ਦੌਲਤ ਖੁਸ ਗ਼ਨੀਮਾਂ ਲੀਤੀ, ਕਰਦੇ ਜੋ ਮਨ ਭਾਈਆ
ਇਉਂ ਕਰ ਧੀਦੋ ਜਾਪੇ ਯਾਰੋ , ਵੱਸ ਕਾਠ ਕੁਹਾੜੇ ਆਇਆ

137
ਮਤਾ ਪੱਕਾ ਕਰੇਂਦੇ ਮਸਲਤ , ਵੇਖ ਥੇਵਾ ਹਾਂ ਭਾਈ
ਅਯਹੋਨੀਤ ਵੇਖ ਕਰਨ ਦੀ, ਸਭਨਾਂ ਚੰਗੀ ਭਾਈ
ਖੋਟੀ ਗਿੱਲ ਭਰਾਵਾਂ ਸੁਣਦੀ , ਨਿਯਤ ਭਲੀ ਨਾਹੀ
ਆਖ ਦਮੋਦਰ ਟਿੱਲੇ ਨਾ ਟਾਲੀ , ਬਣੀ ਜੋ ਬਾਬ ਤਵਾਹੀ

138
ਕਰਨ ਪਸੰਦ ਬੈਠ ਕਰ ਤਰੀਹੇ , ਕੀਕਣ ਏਸ ਮਰਿਆਆਂ
ਹੱਕੇ ਤਾਂ ਮਾਰੋ ਰਾਤੀਂ ਸੁੱਤਿਆਂ , ਹੱਕੇ ਤਾਂ ਮੋਹਰਾ ਦੇਹਾਂ
ਹੱਕੇ ਤਾਂ ਘੋਟੂ ਦੈਜੇ ਉਸ ਨੂੰ , ਹੱਕੇ ਕੱਪ ਕੇ ਨਈਂ ਸੁੱਟਿਆਆਂ
ਆਖ ਦਮੋਦਰ ਅਰਮਾਨ ਦਿਲੇ ਤੋਂ , ਗ਼ੁੱਸਾ ਸਾਰਾ ਲੀਇਹਾਨ

139
ਪਹਿਲੋਂ ਥੀਵੋ ਵੱਖ ਸਹੀ ਸੱਚ , ਬਦੀ ਘਣਾਵੇ ਨਾਹੀਂ
ਵਿੰਡੋ ਮੁਲਖ ਮਾਂ ਅੰਦਰ ਦਾ, ਵੰਡਿਓ ਸੁੱਤੇ ਪਾਹੀਂ
ਵਿੰਡੋ ਕੱਪੜਾ , ਲਤਾ , ਲਿੰਗੀ , ਜੋ ਭੁੰਨੋ ਖੋਜ ਕਵਾਹੀਂ
ਏਸ ਬੁੱਧ ਮਾਰਨ ਨਹੀਂ ਮਾਨਸਬ , ਅਬਦੀ ਹੁੱਡਾ ਹਾਂ ਨਾਂਹੀਂ

140
ਧੀਦੋ ਸੱਦ ਭਰਾਵਾਂ ਆਂਦਾ, "ਥੀਵੋ ਵੱਖ ਕਿਰਿਆਆਂ
ਤੁਰਕਾ ਜੋ ਪਿਓ ਦਾਦੇ ਸੁਣਦਾ, ਹਿੱਸੇ ਚਾਰ ਕਿਰਿਆਆਂ
ਜੋ ਦੌਲਤ ਦਾ ਨਦਰ ਬਾਹਰ , ਫ਼ਿਰਕੂ ਫ਼ਰਕ ਕਿਰਿਆਆਂ "
ਆਖ ਦਮੋਦਰ ਦਿਲ ਦਗ਼ਾ ਭਰਾਵਾਂ ,ਉਸ ਦੀ ਖੱਲ ਲਹੀਆਆਂ