ਹੀਰ

ਸਫ਼ਾ 43

421
ਸੋਹਣੇ ਫੁੱਲਾਂ ਸਿਹਰੇ ਸਿਰਤੇ , ਸਭ ਸਿਰਪਾਓ ਬਣਾਇਆ
ਸੁਨਹਿਰੀ ਸਿਰਪਾਓ ਕੇਸਰੀ ਬਾਣਾ , ਲਾੜੇ ਨੂੰ ਪਹਿਰ ਈਆ
ਵਾਹ ਵਾਹ ਖ਼ਾਵੰਦ , ਹੀਰੇ ਸੁਣਦਾ, ਸਭਨਾਂ ਨਜ਼ਰੀ ਆਇਆ
ਆਖ ਦਮੋਦਰ ਲਾੜੇ ਤਾਈਂ , ਆਲਮ ਵੇਖਣ ਆਇਆ

422
ਸੰਨ ਧੀਦੋ ਚਿੱਤ ਕੀਤਾ ਚੇਤਾ , ਅਸੀਂ ਵੀ ਵੇਖ ਓਹ ਹਾਂ
ਅਛਲ ਆਲਮ ਆਇਆ ਸਾਰਾ, ਅਸੀਂ ਕਿਉਂ ਜਾਨ ਬਹਾ ਹਾਂ
ਵਣਜ ਵਿਖਾ ਹਾਂ , ਖਸਮ ਹੀਰੇ ਦਾ ਹੁਣ ਮੁਸ਼ਕਿਲ ਰਹਿਣ ਅਸਾਹਾਂ
ਆਖ ਦਮੋਦਰ ਵੇਖਣ ਆਏ,ਅਸੀਂ ਵੀ ਵੇਖ ਜਲਾ ਹਾਂ

423
ਜੁਲਿਆ ਚਾਕ ਜੰਞ ਵੇਖਣ ਨੂੰ , ਜਾਂ ਚੱਲ ਨੇੜੇ ਆਇਆ
ਅੱਗੇ ਧਰਮਲ ਕੁੜੀਆਂ ਸੁਣਦਾ, ਵੇਖ ਪਿਛਾਹਾਂ ਧਾਇਆ
ਵੇਖ ਰਾਂਝੇ ਨੂੰ ਕੁੜੀਆਂ ਆਖਣ , ਹੀਰੇ ਦਾ ਪੇ ਆਇਆ
ਆਖ ਦਮੋਦਰ ਝੜਿਆ ਧਰਤੀ , ਡਾਢਾ ਝੋਨਾ ਖਾਇਆ

424
ਮੁਡੀ ਪਰਿਓਸ ਰੁੱਤ ਵਰਤੀ , ਪੈਰੋਂ ਰੁੱਤ ਵਹਾਈ
ਨਹੀਂ ਨਸੀਬ ਜੰਞ ਵੇਖਣ ਸਾਨੂੰ , ਜੋ ਹੀਰੇ ਦੀ ਆਈ
ਕੇਤੂਸ ਫ਼ਿਕਰ ਕੀਕਣ , ਜੰਞ ਦੱਸੇ , ਬੈਠਾ ਚੜ੍ਹ ਉੱਚੀ ਜਾਈ
ਆਖ ਦੋ ਮੁਦ੍ਰ ਸੱਦ ਲੀਤਾ ਸੰਢਾ , ਇਸ ਚੜ੍ਹ ਵੇਖਾਂ ਭਾਈ

425
ਧੀਦੋ ਚੜ੍ਹਿਆ ਸੰਡੇ ਉੱਤੇ , ਆਇਆ ਵੇਖਣ ਤਾਈਂ
ਸੰਢਾ ਛੋੜ ਦਾਤਾ ਤਬ ਐਵੇਂ , ਬਲਣ ਮਸ਼ਾਲਾਂ ਭਾਈ
ਸਾਕ ਚੂਚਕ ਦੇ ਖੇੜਿਆਂ ਅੱਗੇ , ਫਿਰਦੇ ਕੰਮਾਂ ਤਾਈਨ
ਆਖ ਦਮੋਦਰ ਜੰਞ ਵੇਖਣ ਨੂੰ , ਰਾਂਝਾ ਗਿਆ ਤਥਾਈਂ

426
ਜਿੰਨੇ ਜਣੇ ਦੀ ਜ਼ਿਆਰਤ ਕੀਤੀ, ਧੀਦੋ ਫਿਰਦਾ ਆਇਆ
ਖ਼ਾਨ ਵਸਾਵੇ ਡਿੱਠਾ ਧੀਦੋ , ਤਾਂ ਉਸ ਫੇਰ ਪਛਾਿਆ
ਕੌਣ ਜਵਾਨ ਸੋ ਕਮਲੀ ਵਾਲਾ ? ਚੱਲ ਕਦ ਆਊਂ ਆਇਆ ?
" ਆਖੋ ਦਸਿਉ , ਭਾਈ ਮੈਨੂੰ " ਇਉਂ ਕਰ ਖ਼ਾਨ ਪਛਾਿਆ

427
ਚਾਕਾਂ ਬੋਲ ਸੁਨੇਹੇ ਦਿੱਤੇ , ਕਹਿ ਕਰ ਇਹ ਸੁਣਾਇਆ
"ਆਇਆ ਤਖ਼ਤ ਹਜ਼ਾਰਿਓਂ ਰਲਦਾ, ਖ਼ਾਨ ਬੁਲਾਏ ਰਖਾਇਆ
ਸੰਨ ਕੇ ਜੰਞ ਆਇਆ ਹੈ ਵੇਖਣ "ਚਾਕਾਂ ਇਹ ਜਵਾਬ ਸੁਣਾਇਆ
ਆਖ ਦਮੋਦਰ ਤਾਂ ਉਸ ਕਮਲੀ , ਚੜ੍ਹਦਾ ਰੂਪ ਸਵਾਇਆ

428
ਇਹ ਕੋਈ ਕਾਮਲ ਸਾਈਂ ਸੁਣਦਾ, ਤੁਸਾਂ ਨਾ ਮੂਲ ਲਿਖਾਇਆ
ਅਜ਼ਮਤ ਕੀ ਰੁਸ਼ਨਾਈ ਦੱਸੇ , ਕੋਈ ਬਾਣ ਹਰੀਫ਼ਾਂ ਲਾਇਆ
ਨੂਰ ਇਨਾਇਤ ਦੱਸੇ ਨਿਹਾਇਤ , ਵਲੀਆਂ ਸੁਣਦਾ ਸਾਇਆ
ਆਖੋ ਯਾਰੋ ! ਕਾਮਲ ਕੋਈ , ਆਪਣਾ ਆਪ ਛੁਪਾਇਆ

429
ਤਾਂ ਲੜਦੇ ਚਾਕ ਰੰਝੇਟੇ ਤਾਈ, ਦਰਸ਼ਨ ਆਏ ਦਿੱਤੂ ਈ
ਭਲਾ ਥੀਆ ਜੇ ਛਪੀ ਆਹ, ਜ਼ਾਹਰ ਚਾਅ ਕੇਤੂ ਈ
ਕਿਹਾ ਕੰਮ ? ਜੇ ਆ ਯੂੰ ਉਦੇ , ਆਏ ਦੀਦਾਰ ਦਿੱਤੂ ਈ
ਆਖ ਦਮੋਦਰ ਧੱਕੇ ਖਾਂਦਾ , ਤਾਂ ਲੜਦਾ ਸਭ ਕੋਈ

430
ਪਤੀ ਪੈਰ ਬੁੱਧੀ ਛਕ ਰਾਂਝੇ , ਮੁੜ ਫੇਰ ਪਿੱਛਾ ਹੈਂ
ਡਿੱਠਾ ਸਹੀ ਡਮੀਟੀ ਕਿਸੇ, ਆਖਿਓਸ ਹੀਰੇ ਤਾਈਂ
ਹੀਰੇ ! ਧੀਦੋ ਕੋਠੇ ਪਛਦੋਂ ਸਹੀ ਡਿੱਠਾ ਹੈ ਅਸਾਹੀਂ
ਆਖ ਦਮੋਦਰ ਭਿੰਨੀ ਛੋਹਰ , ਮਿਲੀ ਸੋ ਆਏ ਤਥਾਈਂ