ਸੱਸੀ ਪੰਨੂੰ

ਭੁੱਖੇ ਕਰ ਹੱਲ ਬਾਗ਼ ਦੀ

ਭੁੱਖੇ ਕਰ ਹੱਲ ਬਾਗ਼ ਦੀ, ਕੋਇ ਨਾ ਛੱਡਣ ਡਾਲ਼
ਮਾਲੀ ਝਗੋਂ ਛੱਡੀਆਂ, ਆਇਆ ਦੁੱਧ ਉਬਾਲ਼
ਕੂਕਾਂ ਮਾਲੀ ਪਾਈਆਂ, ਹਾਲ , ਮੁਹਾਇਨਾ, ਹਾਲ
ਲਾਖੀ ਬਾਗ਼ ਸੌਦਾਗਰਾਂ, ਛੱਡ ਕਰਿਹੋਂ ਪਾਮਾਲ