ਦੁੱਖ ਤੇ ਸੁੱਖ ਦਾ ਹਰ ਇਕ ਝਗੜਾ ਮੁੱਕ ਜਾਂਦਾ ਏ

ਦੁੱਖ ਤੇ ਸੁੱਖ ਦਾ ਹਰ ਇਕ ਝਗੜਾ ਮੁੱਕ ਜਾਂਦਾ ਏ
ਖ਼ੂਨ ਜਦੋਂ ਸ਼ਰੀਆਨਾਂ ਅੰਦਰ ਸੱਕ ਜਾਂਦਾ ਏ

ਜਿਸ ਨੂੰ ਦੀਮਕ ਖ਼ੁਦ-ਗ਼ਰਜ਼ੀ ਦੀ ਲੱਗ ਜਾਂਦੀ ਏ,
ਉਹਦੇ ਦਿਲ 'ਚੋਂ ਪਿਆਰ ਤੇ ਉੱਕਾ ਮੁੱਕ ਜਾਂਦਾ ਏ

ਤੇਰੇ ਬਾਝੋਂ ਮੇਰਾ ਹਾਲ ਵੀ ਅਸਰਾਂ ਹੁੰਦਾ,
ਬਣ ਮਾਲੀ ਦੇ ਬੂਟਾ ਜਸਰਾਂ ਸੱਕ ਜਾਂਦਾ ਏ

ਉਹਦੇ ਵਿਛੜਨ ਦਾ ਮੈਂ ਸ਼ਿਕਵਾ ਕਰਦਾ ਕਸਰਾਂ,
ਨ੍ਹੇਰੇ ਵਿਚ ਪਰਛਾਵਾਂ ਤੀਕਰ ਲੁਕ ਜਾਂਦਾ ਏ

ਇਸ ਤੋਂ ਅੱਗੇ ਖ਼ੋਰੇ ਕੀ ਕੀ ਮੰਜ਼ਰ ਹੋਵਣ ?
ਸੋਚਦਾ ਪੰਛੀ ਜਿਹੜੀ ਥਾਂ 'ਤੇ ਰੋਕ ਜਾਂਦਾ ਏ

ਲਗਦਾ ਏ ਇਕ ਐਸਾ ਵੀ ਦੁੱਖ ਹਰ ਬੰਦੇ ਨੂੰ,
ਜਿਹੜਾ ਉਹਦੀਆਂ ਸਾਹਵਾਂ ਨੂੰ ਹੀ ਟਿਕ ਜਾਂਦਾ ਏ

ਡਿੱਗਦਾ ਏ ਸਿਰ ਪਗੜੀ ਨਾਲ਼ ਸਲੀਮ ਇਸੇ ਦਾ,
ਜਿਹੜਾ ਅੱਜ ਕੱਲ ਹੱਦ ਤੋਂ ਬਹੁਤਾ ਝੁਕ ਜਾਂਦਾ ਏ