ਮੰਜ਼ਿਲ ਤੀਕਰ ਪੁੱਜਦਾ ਏ ਬੱਸ, ਉਹੋ ਸ਼ਖ਼ਸ ਵਿਕਾਰ ਦੇ ਨਾਲ਼

ਮੰਜ਼ਿਲ ਤੀਕਰ ਪੁੱਜਦਾ ਏ ਬੱਸ, ਉਹੋ ਸ਼ਖ਼ਸ ਵਿਕਾਰ ਦੇ ਨਾਲ਼
ਕਦਮ ਮਿਲਾ ਕੇ ਚਲਦਾ ਏ ਜੋ, ਵੇਲੇ ਦੀ ਰਫ਼ਤਾਰ ਦੇ ਨਾਲ਼

ਉਹਦੇ ਚਾਰ-ਚੁਫ਼ੇਰੇ ਓੜਕ, ਵਸਣਾ ਏ ਤਨਹਾਈ ਨੇ,
ਨਿੱਤ ਲਕੀਰਾਂ 'ਲੀਕਦਾ ਹੈ ਜੋ, ਨਫ਼ਰਤ ਦੀ ਪ੍ਰਕਾਰ ਦੇ ਨਾਲ਼

ਤੂੰ ਵੀ ਜੇਕਰ ਮੇਰੇ ਵਾਂਗੂੰ, ਪਤਲਾ ਐਂ ਮਜਬੂਰੀ ਦਾ,
ਆ ਜਾ ਮਿਲਕੇ ਦਰਦ ਵੰਡਾਈਏ, ਇਕ-ਦੂਜੇ ਦਾ ਪਿਆਰ ਦੇ ਨਾਲ਼

ਡਰਨਾ ਕਿਧਰੇ ਖੁਸ ਨਾ ਜਾਵੇ, ਮੇਰੀ ਅੱਖ ਤੋਂ ਚਾਨਣ ਵੀ,
ਗੱਲ ਕਰਾਂ ਜੇ ਅੱਖ ਮਿਲਾਕੇ, ਤੇਰੇ ਜਿਹੇ ਮੱਕਾਰ ਦੇ ਨਾਲ਼

ਅੱਜ-ਕਲਾ ਮੇਰਾ ਨਾਂ ਸੁਣ ਕੇ ਵੀ, ਮਿੱਥੇ 'ਤੇ ਵੱਟ ਪਾਉਂਦਾ ਏ,
ਜਿਸਦਾ ਹਰ ਸੁੱਖ ਵਾਬਸਤਾ ਸੀ, ਮੇਰੇ ਈ ਦੀਦਾਰ ਦੇ ਨਾਲ਼

ਡੱਬ ਜਾਣਾ ਈ ਲੁਕਿਆ ਸੀ ਬੱਸ, ਮੇਰੀਆਂ ਕਰਮਾਂ ਵਿਚ ਸਲੀਮ,
ਐਵੇਂ ਤੇ ਨਹੀਂ ਰਿਸ਼ਤਾ ਟੁੱਟਿਆ, ਕੁਸ਼ਤੀ ਦਾ ਪਤਵਾਰ ਦੇ ਨਾਲ਼