ਜੰਗਨਾਮਾ

ਮੁੜ ਕੇ ਫੇਰ ਫ਼ਰੰਗੀਆਂ ਜ਼ੋਰ ਕੀਤਾ

ਮੁੜ ਕੇ ਫੇਰ ਫ਼ਰੰਗੀਆਂ ਜ਼ੋਰ ਕੀਤਾ,
ਲਾਟਾਂਦਾਰ ਗੋਲੇ ਜਦੋਂ ਆਨ ਛਿੱਟੇ

ਅੱਡੀ ਰਾਲ਼ ਤੇ ਚਾਦਰਾਂ ਕੜਕੀਆਂ ਨੀ,
ਕੁਰੂ ਪਾਂਡਵਾਂ ਦੇ ਜੈਸੇ ਬਾਣ ਛਿੱਟੇ

ਜਦੋਂ ਡਿਠੇ ਨੀਂ ਹੱਥ ਫ਼ਰੰਗੀਆਂ ਦੇ,
ਓਥੇ ਕਈਆਂ ਦੇ ਆਨ ਪ੍ਰਾਣ ਛਿੱਟੇ

ਸ਼ਾਹ ਮੁਹੰਮਦਾ, ਇੱਕ ਸੌ ਤੇਈ ਤੋਪਾਂ,
ਤੋਸ਼ੇਖ਼ਾਨੇ ਫ਼ਰੰਗੀਆਂ ਆਨ ਲੁੱਟੇ