ਜੰਗਨਾਮਾ

ਕੀਤਾ ਅਕਲ ਦਾ ਪੇਚ ਰਾਣੀ ਜਿੰਦ ਕੌਰਾਂ

ਕੀਤਾ ਅਕਲ ਦਾ ਪੇਚ ਰਾਣੀ ਜਿੰਦ ਕੌਰਾਂ,
ਮੱਥਾ ਦੋਹਾਂ ਪਾਤਸ਼ਾਹੀਆਂ ਦਾ ਜੁੜਿਆ ਈ

ਗੁਝੀ ਰਮਜ਼ ਕਰ ਕੇ ਆਪ ਰਹੀ ਸੱਚੀ,
ਬਦਲਾ ਤੁਰਤ ਭਿਰਾਉ ਦਾ ਮੁੜਿਆ ਈ

ਲਏ ਤੁਰਤ ਮੁਸਾਹਿਬ ਲਪੇਟ ਰਾਣੀ,
ਲਸ਼ਕਰ ਵਿਚ ਦਰਿਆ ਦੇ ਰੋੜ੍ਹਿਆ ਈ

ਸ਼ਾਹ ਮੁਹੰਮਦਾ, ਕਰੇ ਜਹਾਨ ਗੱਲਾਂ,
ਓਹਨਾਂ ਕੁਫ਼ਰ ਮੁਦਈ ਦਾ ਤੋੜਿਆ ਈ