ਜੰਗਨਾਮਾ

ਪਿੱਛੋਂ ਬੈਠ ਕੇ ਸਿੰਘਾਂ ਨੂੰ ਅਕਲ ਆਈ

ਪਿੱਛੋਂ ਬੈਠ ਕੇ ਸਿੰਘਾਂ ਨੂੰ ਅਕਲ ਆਈ,
ਕਹੀ ਚੜ੍ਹੀ ਹੈ ਜ਼ਹਿਰ ਦੀ ਸਾਨ ਮਾਈ

ਕਿਨ੍ਹਾਂ ਖੁੰਦਰਾਂ ਵਿਚ ਫਸਾ ਕੇ ਜੀ,
ਸਾਡੇ ਲਾਹ ਸਿੱਟੇ ਤੂੰ ਤਾਂ ਘਾਣ ਮਾਈ

ਹੱਥ ਧੋਏ ਕੇ ਮਗਰ ਕਿਉਂ ਪਈ ਸਾਡੇ,
ਘਰੀਂ ਅਜੇ ਨਾ ਦੇਣੀ ਐਂ ਜਾਣ ਮਾਈ

ਸ਼ਾਹ ਮੁਹੰਮਦਾ, ਖੋਹ ਹਥਿਆਰ ਬੈਠੇ,
ਨਾਲ਼ ਕੁੜਤੀਆਂ ਲਏ ਪਛਾਣ ਮਾਈ