ਜੰਗਨਾਮਾ

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ,
ਤੁਰਤ ਪੜਤਲਾਂ ਸਭ ਲਪੇਟੀਆਂ ਨੀ

ਸਿੰਘਾਂ ਆਖਿਆ, ਰਾਜਾ ਜੀ! ਜਾਓ ਮੁੜ ਕੇ,
ਫ਼ੌਜਾਂ ਰਹਿੰਦੀਆਂ ਨਹੀਂ ਸਮੇਟੀਆਂ ਨੀ

ਸੰਘੋਂ! ਜੀਉਂਦਾ ਜਾਨ ਮੁਹਾਲ ਜੰਮੂ,
ਤਾਣੇ ਦੇਣ ਰਾਜਪੂਤਾਂ ਦੀਆਂ ਬੇਟੀਆਂ ਨੀ

ਸ਼ਾਹ ਮੁਹੰਮਦਾ, ਆਇਆ ਵਜ਼ੀਰੀ ਲੈ ਕੇ,
ਆਖਣ ਸਭ ਪਹਾੜ ਡੁਮੇਟੀਆਂ ਨੀ